Patiala Help Club Logo

ਅਵਾਰਾ ਕੁੱਤੇ ਦੇ ਹਮਲੇ ਵਿਚ ਚਾਰ ਸਾਲਾ ਮਾਸੂਮ ਬੱਚੇ ਦੀ ਹੋਈ ਮੌਤ

ਕਲਬੁਰਗੀ, 31 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕ (Karnataka) ਦੇ ਜਿਲਾ ਕਲਬੁਰਗੀ ਦੇ ਸ਼ਹਿਰ ਦਰਿਆਪੁਰ ਵਿਖੇ ਅਵਾਰਾ ਕੁੱਤੇ ਦੇ ਹਮਲੇ ਵਿਚ ਚਾਰ ਸਾਲਾ ਬੱਚੇ ਦੀ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਮਾਸੂਮ ਬੱਚਾ

ਮਿਲੀ ਜਾਣਕਾਰੀ ਅਨੁਸਾਰ ਕਰਨਾਟਕ ਦੇ ਕਲਬੁਰਗੀ ਸ਼ਹਿਰ ਦੇ ਦਰਿਆਪੁਰ ਇਲਾਕੇ ਵਿੱਚ ਸੜਕ ’ਤੇ ਖੇਡ ਰਹੇ ਚਾਰ ਸਾਲ ਦੇ ਮਾਸੂਮ ਬੱਚੇ ’ਤੇ ਜੋ ਇੱਕ ਆਵਾਰਾ ਕੁੱਤੇ (Stray Dogs) ਵਲੋਂ ਹਮਲਾ ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੌਰਾਨ ਗੰਭੀਰ ਜਖਮੀ ਹੋਏ ਬੱਚੇ ਨੂੰ ਇਲਾਜ ਲਈ ਹਸਪਤਾਲ ਦਾਖਲ (Hospitalized) ਕਰਵਾਇਆ ਗਿਆ ਦੀ ਇਲਾਜ ਦੌਰਾਨ ਮੌਤ ਹੋ ਗਈ ਵਿਚ ਬੱਚੇ ਦੀ ਪਛਾਣ ਮਨੋਜ ਪੁਜਾਰੀ ਜਾਮਬਗਾ ਦੇ ਤੌਰ ਤੇ ਹੋਈ ਹੈ ।

ਗੁੱਸੇ ਵਿਚ ਆਏ ਲੋਕਾਂ ਨੇ ਕੀ ਮੰਗ ਕੀਤੀ

ਪ੍ਰਾਪਤ ਸੂਚਨਾ ਮੁਤਾਬਕ ਅਵਾਰਾ ਕੁੱਤਿਆਂ ਵਲੋਂ ਲੋਕਾਂ ਖਾਸ ਤੌਰ ‘ਤੇ ਬੱਚਿਆਂ ਨੂੰ ਕੱਟਣ ਦੇ ਵਾਪਰਦੇ ਘਟਨਾਕ੍ਰਮਾਂ ਤੋਂ ਗੁੱਸੇ ਵਿਚ ਆਏ ਲੋਕਾਂ ਨੇ ਪ੍ਰਸ਼ਾਸਨ ਤੋਂ ਇਸ ਸਬੰਧੀ ਤੁਰੰਤ ਸਖ਼ਤ ਕਦਮ ਚੁੱਕਣ ਅਤੇ ਅਵਾਰਾ ਕੁੱਤਿਆਂ ਦੀ ਸਮੱਸਿਆਵਾਂ ਤੋਂ ਰਾਹਤ ਦੁਆਉਣ ਦੀ ਮੰਗ ਕੀਤੀ ਹੈ ।

Advertisement

punjab hockey