Patiala Help Club Logo

ਬਟਾਲਾ ’ਚ ਪੁਲਸ ਅਤੇ ਬਦਮਾਸ਼ ਵਿਚਾਲੇ ਹੋਏ ਮੁਕਾਬਲੇ ਵਿਚ ਗੈਂਗਸਟਰ ਜਖਮੀ

ਬਟਾਲਾ, 25 ਜੂਨ 2026 : ਪੰਜਾਬ ਦੇ ਸ਼ਹਿਰ ਬਟਾਲਾ (Batala) ਵਿਖੇ ਅੱਜ ਇਕ ਗੈਂਗਸਟਰ ਦਾ ਪੁਲਸ ਨਾਲ ਮੁਕਾਬਲਾ ਹੋਣ ਦੌਰਾਨ ਗੋਲੀ ਲੱਗਣ ਕਾਰਨ ਜਖਮੀ (Injured) ਹੋਣ ਦਾ ਸਮਾਚਾਰ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਬਟਾਲਾ ਦੇ ਪਿੰਡ ਮਨੇਸ ਨਹਿਰ ਦੇ ਨੇੜੇ ਜੋ ਅੱਜ ਇਕ ਗੈਂਸਗਟਰ (Gansgatter) ਨੂੰ ਪੁਲਸ ਤੇ ਗੋਲੀਬਾਰੀ ਕਰਨ ਤੇ ਜਵਾਬੀ ਕਾਰਵਾਈ ਵਿਚ ਗੋਲੀ ਮਾਰ ਕੇ ਜਖਮੀ ਕਰ ਦਿੱਤਾ ਗਿਆ ਹੈ ਨੂੰ ਬੀਤੇ ਦਿਨੀਂ ਪੁਲਸ ਵਲੋਂ ਬਟਾਲਾ ਵਿਖੇ ਗਾਰਮੈਂਟ ਦੀ ਦੁਕਾਨ ਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ ਨੂੰ ਹਥਿਆਰ ਬਰਾਮਦਗੀ ਲਈ ਨਿਸ਼ਾਨਦੇਹੀ ਕਰਨ ਲਈ ਲਿਆਂਦਾ ਗਿਆ ਸੀ ਪਰ ਪਕੜੇ ਗਏ ਵਿਅਕਤੀ ਬਲਦੇਵ ਸਿੰਘ ਨੇ ਪੁਲਸ ਤੇ ਹੀ ਗੋਲੀਬਾਰੀ (Shooting) ਕਰ ਦਿੱਤੀ, ਜਿਸ ਤੇ ਪੁਲਸ ਨੇ ਬਲਦੇਵ ਸਿੰਘ ਤੇ ਜਵਾਬੀ ਫਾਇਰ ਕਰਕੇ ਉਸਨੂੰ ਜਖਮੀ ਕਰ ਦਿੱਤਾ ।

ਗੈਂਗਸਟਰ ਤੋਂ ਨਿਸ਼ਾਨਦੇਹੀ ਕਰਵਾਉਣ ਵੇਲੇ ਵਾਪਰੇ ਘਟਨਾਕ੍ਰਮ ਮੌਕੇ ਕੌਣ ਕੌਣ ਸੀ ਮੌੌਜੂਦ

ਘਟਨਾ ਸਥਾਨ ’ਤੇ ਐਸ. ਐਸ. ਪੀ. ਮਹਿਤਾਬ ਸਿੰਘ ਬਟਾਲਾ, ਸੀ. ਆਈ. ਏ. ਦੀ ਟੀਮ, ਫਰੈਂਸਿਕ ਟੀਮਾਂ ਅਤੇ ਥਾਣਾ ਘੁਮਾਣ ਦੇ ਨਾਲ ਨਾਲ ਹੋਰ ਵੱਖ-ਵੱਖ ਥਾਣਿਆਂ ਦੀ ਪੁਲਸ ਮੌਕੇ ’ਤੇ ਪਹੁੰਚੀ ਹੈ । ਇਕੱਠੀ ਕੀਤੀ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਬਟਾਲਾ ਵਿਖੇ ਗਾਰਮੈਂਟ ਦੀ ਦੁਕਾਨ ਦੇ ਮਾਲਕ ਕੋਲੋਂ ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਵਲੋਂ 10 ਲੱਖ ਦੀ ਫਿਰੌਤੀ ਮੰਗੀ ਸੀ ਤੇ ਫਿਰੌਤੀ ਨਾ ਦੇਣ ’ਤੇ ਗੋਲੀਆਂ ਚਲਾਈਆਂ ਗਈਆਂ ।

Advertisement