ਬੁਲੰਦਸ਼ਹਿਰ, 13 ਅਗਸਤ 2026 : ਖੁਰਜਾ ਨਗਰ ਕੋਤਵਾਲੀ ਖੇਤਰ ਵਿਚ ਵਿਆਹ ਤੋਂ ਨਾ ਕਰਨ `ਤੇ ਇਕ ਨੌਜਵਾਨ ਨੇ ਆਪਣੀ ਵਿਆਹੀ ਹੋਈ ਪ੍ਰੇਮਿਕਾ (Girlfriend) ਦਾ ਚਾਕੂ ਮਾਰ ਕੇ ਕਤਲ (Murder) ਕਰ ਦਿੱਤਾ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ (Uttar Pradesh) ਦੇ ਜਿਸ ਬੁਲੰਦਸ਼ਹਿਰ ਵਿਖੇ ਖੁਰਜਾ ਕੋਤਵਾਲੀ ਅਧੀਨ ਆਉਂਦੇ ਖੇਤਰ ਵਿਚ ਜੋ ਇਕ ਨੌਜ਼ਵਾਨ ਵਲੋਂ ਆਪਣੀ 38 ਸਾਲਾਂ ਦੀ ਵਿਆਹੀ ਹੋਈ ਪ੍ਰੇਮਿਕਾ ਦਾ ਚਾਕੂ ਮਾਰ (Knife attack) ਕੇ ਕਤਲ ਕਰ ਦਿੱਤਾ ਗਿਆ ਹੈ ਵਿਚ ਮੁਲਜਮ ਦੀ ਪਛਾਣ 42 ਸਾਲਾ ਅਜੀਤ ਦੇ ਤੌਰ ‘ਤੇ ਹੋਈ ਹੈ । ਪੁਲਸ ਮੁਤਾਬਕ ਮੁਲਜ਼ਮ ਅਜੀਤ ਨੇ ਔਰਤ ਦੀ ਛਾਤੀ, ਗਲੇ ਅਤੇ ਮੂੰਹ `ਤੇ ਚਾਕੂ ਨਾਲ 17 ਵਾਰ ਕੀਤੇ । ਸੂਚਨਾ ਮਿਲਣ `ਤੇ ਪਹੁੰਚੀ ਪੁਲਸ ਨੇ ਮੁਲਜ਼ਮ ਨੂੰ ਲਾਸ਼ ਨੇੜੇ ਬੈਠੇ ਹੋਏ ਨੂੰ ਫੜਿਆ । ਔਰਤ ਨੂੰ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿਚ ਹੀ ਉਸਦੀ ਮੌਤ ਹੋ ਗਈ ।
ਪਰਿਵਾਰਕ ਮੈਂਬਰਾਂ ਨੇ ਕੀਤੀ ਮੁਲਜਮ ਦੇ ਐਨਕਾਊਂਟਰ ਦੀ ਮੰਗ
ਪੁਲਸ ਮੁਤਾਬਕ ਅਜੀਤ ਔਰਤ `ਤੇ ਵਿਆਹ ਲਈ ਦਬਾਅ ਬਣਾ ਰਿਹਾ ਸੀ । ਮੰਗਲਵਾਰ ਰਾਤ ਲੱਗਭਗ 10 ਵਜੇ ਉਸਨੇ ਔਰਤ ਨੂੰ ਆਪਣੇ ਕਮਰੇ ਵਿਚ ਸੱਦਿਆ ਅਤੇ ਪਰਿਵਾਰ ਛੱਡ ਕੇ ਉਸ ਨਾਲ ਵਿਆਹ ਕਰਨ ਲਈ ਕਿਹਾ । ਔਰਤ ਦੇ ਨਾ ਕਰਨ `ਤੇ ਉਸਨੇ ਹਮਲਾ ਕਰ ਦਿੱਤਾ । ਜਾਣਕਾਰੀ ਅਨੁਸਾਰ ਪੋਸਟਮਾਰਟਮ (Postmortem) ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਦਿੱਲੀ-ਅਲੀਗੜ੍ਹ ਨੈਸ਼ਨਲ ਹਾਈਵੇਅ `ਤੇ ਜਾਮ ਲਗਾ ਕੇ ਮੁਲਜ਼ਮ ਦੇ ਐਨਕਾਊਂਟਰ ਦੀ ਮੰਗ ਕੀਤੀ ਜਦੋਂ ਕਿ ਅਧਿਕਾਰੀ ਪਰਿਵਾਰਕ ਮੈਂਬਰਾਂ ਨੂੰ ਸਮਝਾਉਣ ਵਿਚ ਲੱਗੇ ਰਹੇ ।








