ਲੁਧਿਆਣਾ, 4 ਨਵੰਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਗਿੱਲ ਰੋਡ ‘ਤੇ ਮੋੋਟਰਸਾਈਕਲ ਸਵਾਰ ਜਿੰਮ ਮਾਲਕ ਦੀ ਬਸ ਨਾਲ ਟੱਕਰ ਹੋਣ ਕਾਰਨ ਸੜਕ ਹਾਦਸੇ (Road Accidents) ਵਿਚ ਮੌਤ ਹੋ ਗਈ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਗਿੱਲ ਰੋਡ ‘ਤੇ ਜੋ ਪੰਜਾਬ ਹੈਂਡਲੂਮ ਦੇ ਨੇੜੇ ਇਕ ਪੀ. ਆਰ. ਟੀ. ਸੀ. ਦੀ ਬੱਸ (PRTC Bus) ਦੀ ਟੱਕਰ ਨਾਲ 27 ਸਾਲਾ ਮੋਟਰਸਾਈਕਲ ਸਵਾਰ ਜਿੰਮ ਦੇ ਮਾਲਕ ਦੀ ਵਾਪਰੇ ਸੜਕ ਹਾਦਸੇ ਵਿਚ ਮੌਤ (Death) ਹੋ ਗਈ ਹੈ ਦੀ ਪਛਾਣ ਦੀਪਕ ਕੁਮਾਰ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਹਾਦਸੇ ਦੌਰਾਨ ਉਹ ਬੱਸ ਦੇ ਪਿਛਲੇ ਟਾਇਰ ਹੇਠਾਂ ਆ ਗਿਆ ਸੀ । ਦੀਪਕ ਜੋ ਇੱਕ ਜਿਮ ਚਲਾਉਂਦਾ ਸੀ ਆਪਣੇ ਮੋਟਰਸਾਈਕਲ ਦੀ ਸਰਵਿਸ ਕਰਵਾਉਣ ਲਈ ਜਾ ਰਿਹਾ ਸੀ ।
ਕੀ ਦੱਸਿਆ ਮ੍ਰਿਤਕ ਦੇ ਭਰਾ ਨੇ
ਮ੍ਰਿਤਕ ਦੇ ਭਰਾ ਪ੍ਰੇਮ ਪ੍ਰਕਾਸ ਨੇ ਪੁਲਸ ਨੂੰ ਦੱਸਿਆ ਕਿ 3 ਨਵੰਬਰ ਨੂੰ ਜਿਮ ਖੋਲ੍ਹਣ ਤੋਂ ਬਾਅਦ ਦੀਪਕ ਆਪਣੇ ਮੋਟਰਸਾਈਕਲ ਦੀ ਸਰਵਿਸ ਕਰਵਾਉਣ ਲਈ ਗਿੱਲ ਰੋਡ `ਤੇ ਪੰਜਾਬ ਏਅਰਲੂਮਜ਼ ਇਲਾਕੇ ਵੱਲ ਜਾ ਰਿਹਾ ਸੀ ਤਾਂ ਇਸ ਦੌਰਾਨ ਇੱਕ ਬੱਸ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਉਹ ਬੱਸ ਦੇ ਪਿਛਲੇ ਟਾਇਰ ਹੇਠਾਂ ਆ ਗਿਆ ਅਤੇ ਮੌਕੇ `ਤੇ ਹੀ ਉਸ ਦੀ ਮੌਤ ਹੋ ਗਈ । ਥਾਣਾ ਡਵੀਜ਼ਨ ਨੰਬਰ 6 ਦੀ ਪੁਲਸ ਵਲੋਂ ਬੱਸ ਡਰਾਈਵਰ ਲਖਵਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ (Case registered) ਕਰ ਲਿਆ ਹੈ ।








