ਕੈਨੇਡਾ, 4 ਨਵੰਬਰ 2026 : ਕੈਨੇਡਾ (Canada) ਦੇ ਟੋੋਰਾਂਟੋੋ ਵਿਖੇ ਪੰਜਾਬੀ ਮੂਲ ਦੇ ਇਕ ਡਰਾਈਵਰ ਨੂੰ ਮਹਿਲਾ ਦੇ ਜਿਨਸੀ ਸ਼ੋਸ਼ਣ ਮਾਮਲੇ ਵਿਚ ਗ੍ਰਿਫ਼ਤਾਰ (Arrest) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹੈ ਇਹ ਪੰਜਾਬੀ ਡਰਾਈਵਰ
ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਟੋਰਾਂਟੋ ਵਿੱਚ ਜੋ ਹੈਲੋਵੀਨ ਦੀ ਰਾਤ ਨੂੰ ਇੱਕ ਰਾਈਡ-ਸ਼ੇਅਰ ਗੱਡੀ ਵਿੱਚ ਇੱਕ ਮਹਿਲਾ ਯਾਤਰੀ ਨਾਲ ਜਿਨਸੀ ਸ਼ੋਸ਼ਣ (Sexual exploitation) ਦਾ ਮਾਮਲਾ ਸਾਹਮਣੇ ਆਉਣ ਤੇ ਜੋ ਪੁਲਸ ਵਲੋ ਤੁਰੰਤ ਕਾਰਵਾਈ ਕਰਦਿਆਂ ਜਿਸ ਮੁਲਜਮ ਪੰਜਾਬੀ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਸਾਹਿਬ ਬਰਾੜ ਦੇ ਤੌਰ ‘ਤੇ ਹੋਈ ਹੈ । ਪੁਲਸ ਨੂੰ ਸ਼ੱਕ ਹੈ ਕਿ ਮੁਲਜ਼ਮ ਨੇ ਸ਼ਾਇਦ ਹੋਰ ਔਰਤਾਂ ਨੂੰ ਵੀ ਆਪਣਾ ਸਿ਼ਕਾਰ ਬਣਾਇਆ ਹੋਵੇਗਾ ।
ਕੀ ਸੀ ਪੂਰਾ ਮਾਮਲਾ
ਪ੍ਰਾਪਤ ਸੂਚਨਾ ਮੁਤਾਬਕ ਪੀੜਤ ਔਰਤ ਗੱਡੀ ਦੀ ਅਗਲੀ ਸੀਟ `ਤੇ ਬੈਠੀ ਹੋਈ ਸੀ ਤੇ ਲਗਾਏ ਗਏ ਦੋਸ਼ਾਂ ਮੁਤਾਬਕ ਸਫ਼ਰ ਦੌਰਾਨ ਡਰਾਈਵਰ ਨੇ ਅਣਉਚਿਤ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ । ਜਦੋਂ ਗੱਡੀ ਆਪਣੀ ਮੰਜਿ਼ਲ `ਤੇ ਪਹੁੰਚੀ ਤਾਂ ਪੀੜਤ ਔਰਤ ਨੇ ਤੁਰੰਤ ਬਾਹਰ ਨਿਕਲਣ ਦੀ ਕੋਸਿ਼ਸ਼ ਕੀਤੀ ਪਰ ਮੁਲਜ਼ਮ ਡਰਾਈਵਰ ਦੇ ਮਨ ਵਿੱਚ ਬਦਨੀਤੀ ਆ ਗਈ ਸੀ ਤੇ ਉਸ ਨੇ ਗੱਡੀ ਦੇ ਦਰਵਾਜ਼ੇ ਲਾਕ ਕਰ ਦਿੱਤੇ ਅਤੇ ਔਰਤ ਨੂੰ ਬਾਹਰ ਨਹੀਂ ਨਿਕਲਣ ਦਿੱਤਾ ।








