ਚੰਡੀਗੜ੍ਹ, 15 ਜੁਲਾਈ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਨੇ ਭਾਰਤ ਟੈਕਸ-2026 ਆਖਿਆ ਹੈ ਕਿ ਪੰਜਾਬ ਦੇ ਟੈਕਸਟਾਈਲ ਸੈਕਟਰ `ਚ ਨਿਵੇਸ਼ ਦੀਆਂ ਅਥਾਹ ਸੰਭਾਵਨਾਵਾਂ ਹਨ ।
ਸੂਬਾ ਸਰਕਾਰ ਦੇਵੇਗੀ ਨਿਵੇਸ਼ਕਾਂ ਨੂੰ ਹਰ ਸੰਭਵ ਸਹਿਯੋਗ : ਮੁੱਖ ਮੰਤਰੀ
ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਦੇਸ਼-ਵਿਦੇਸ਼ ਦੇ ਉੱਦਮੀਆਂ ਨੂੰ ਸੂਬੇ ਦੇ ਟੈਕਸਟਾਈਲ ਸੈਕਟਰ (Textile sector) `ਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ `ਚ ਨਰਮੇ-ਕਪਾਹ ਦੀ ਖੇਤੀ ਤੋਂ ਲੈ ਕੇ ਸਪਿਨਿੰਗ, ਕੱਪੜਾ ਨਿਰਮਾਣ, ਨਿਟਿੰਗ, ਪ੍ਰੋਸੈਸਿੰਗ, ਗਾਰਮੈਂਟ ਅਤੇ ਨਿਰਯਾਤ ਤੱਕ ਪੂਰੀ ਟੈਕਸਟਾਈਲ ਵੈਲਯੂ ਚੇਨ ਮੌਜੂਦ ਹੈ । ਪੰਜਾਬ ਸਰਕਾਰ (Punjab Government) ਨਿਵੇਸ਼ਕਾਂ ਨੂੰ ਹਰ ਸੰਭਵ ਸਹਿਯੋਗ ਦੇਵੇਗੀ ।
ਭਾਰਤ ਟੈਕਸ-2026 ਦੌਰਾਨ ਕੀ ਆਖਿਆ ਮੁੱਖ ਮੰਤਰੀ ਨੇ
ਨਵੀਂ ਦਿੱਲੀ `ਚ `ਭਾਰਤ ਟੈਕਸ-2026` ਦੌਰਾਨ ਪੰਜਾਬ ਸਟੇਟ ਪਵੇਲੀਅਨ ਦਾ ਉਦਘਾਟਨ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ-2026 ਨਾਲ ਨਿਵੇਸ਼, ਰੋਜ਼ਗਾਰ ਅਤੇ ਨਿਰਯਾਤ ਨੂੰ ਉਤਸ਼ਾਹ ਮਿਲੇਗਾ । ਸਿੰਗਲ ਵਿੰਡੋ ਅਤੇ ਸਿੰਗਲ ਪੇਨ ਸਿਸਟਮ ਦੇ ਤਹਿਤ ਉਦਯੋਗਾਂ ਨਾਲ ਜੁੜੀਆਂ ਸਾਰੀਆਂ ਮਨਜ਼ੂਰੀਆਂ ਤੈਅ ਸਮੇਂ `ਚ ਦਿੱਤੀਆਂ ਜਾਣਗੀਆਂ ।








