Patiala Help Club Logo

ਕਰਵਾਚੌਥ ਵਾਲੇ ਦਿਨ ਪਤੀ ਨੇ ਕਰ ਦਿੱਤਾ ਪਤਨੀ ਦਾ ਕਤਲ

ਗਵਾਲੀਅਰ, 30 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਸ਼ਹਿਰ ਗਵਾਲੀਅਰ ਵਿਖੇ ਕਰਵਾ ਚੌਥ ਵਾਲੇ ਦਿਨ ਇਕ ਪਤੀ ਵਲੋਂ ਆਪਣੀ ਪਤਨੀ ਦਾ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਗਵਾਲੀਅਰ (Gwalior) `ਚ ਕਰਵਾਚੌਥ ਵਾਲੇ ਦਿਨ ਜੋ ਇਕ ਵਿਅਕਤੀ ਵਲੋੋਂ ਕਥਿਤ ਤੌਰ ‘ਤੇ ਘੋਟਣੇ ਨਾਲ ਹਮਲਾ ਕਰਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਹੈ ਵਿਚ ਹਮਲਾ ਕਰਕੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਵਿਅਕਤੀ ਦੀ ਪਛਾਣ ਆਨੰਦ ਸ਼੍ਰੀਵਾਸਤਵ ਦੇ ਤੌਰ ‘ਤੇ ਹੋਈ ਹੈ ।

ਕਾਤਲ ਨੇ ਖੁਦ ਦਿੱਤੀ ਸੀ ਕਤਲ ਕਰਨ ਦੀ ਘਟਨਾ ਦੀ ਸੂਚਨਾ ਪੁਲਸ ਨੂੰ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਵਾਪਰੇ ਘਟਨਾਕ੍ਰਮ ਸਬੰਧੀ ਜਾਣਕਾਰੀ ਘਟਨਾਕ੍ਰਮ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਵਲੋਂ ਜਿਥੇ ਪੁਲਸ ਨੂੰ ਖੁਦ ਫੋਨ ਕਰਕੇ ਦਿੱਤੀ ਗਈ ਸੀ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਗੋਵਿੰਦ ਵੱਲਭ ਬਾਗੌਲੀ ਨੇ ਦੱਸਿਆ ਕਿ ਸਵੇਰੇ ਦਿੱਤੀ ਸੂਚਨਾ ਕਰੀਬ 11 ਵਜੇ ਤਿਆਗੀ ਨਗਰ ਦੇ ਰਹਿਣ ਵਾਲੇ ਆਨੰਦ `ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ।

ਕੀ ਕਾਰਨ ਸਾਹਮਣੇ ਗੁਆਂਢੀ ਦੇ ਦੱਸਣ ਮੁਤਾਬਕ

ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ `ਤੇ ਪੁਲਸ ਮੌਕੇ `ਤੇ ਪਹੁੰਚੀ, ਜਿੱਥੇ ਕਮਰੇ `ਚ ਮਧੂ ਸ਼੍ਰੀਵਾਸਤਵ ਦੀ ਲਾਸ਼ ਪਈ ਸੀ, ਜਦਕਿ ਉਸ ਦਾ ਪਤੀ ਕੋਲ ਹੀ ਬੈਠਾ ਸੀ । ਮੁਲਜ਼ਮ ਦੇ ਇਕ ਗੁਆਂਢੀ ਨੇ ਦਾਅਵਾ ਕੀਤਾ ਕਿ ਆਨੰਦ ਦੀ ਮਾਨਸਿਕ ਸਥਿਤੀ ਠੀਕ ਨਹੀਂ ਸੀ ਅਤੇ ਉਹ ਬੇਰੋਜ਼ਗਾਰ ਸੀ । ਗੁਆਂਢੀ ਨੇ ਖ਼ਦਸ਼ਾ ਜਤਾਇਆ ਕਿ ਇਸੇ ਵਜ੍ਹਾ ਕਰ ਕੇ ਪਰਿਵਾਰ `ਚ ਝਗੜਾ ਹੋਇਆ ਹੋਵੇਗਾ, ਜਿਸ ਤੋਂ ਬਾਅਦ ਉਸ ਨੇ ਪਤਨੀ ਦਾ ਕਤਲ ਕਰ ਦਿੱਤਾ । ਗੁਆਂਢੀ ਨੇ ਦੱਸਿਆ ਕਿ ਦੋਵਾਂ ਨੇ ਸਾਲ 2010 `ਚ ਪ੍ਰੇਮ ਵਿਆਹ ਕਰਵਾਇਆ ਸੀ ।

 

Advertisement

punjab hockey