Patiala Help Club Logo

ਅੰਮ੍ਰਿਤਸਰ ਵਿਖੇ ਘਰ ਵਿਚ ਚੱਲ ਰਹੀ ਨਜਾਇਜ ਪਟਾਕਾ ਫੈਕਟਰੀ ਦਾ ਹੋਇਆ ਪਰਦਾਫਾਸ਼

ਅੰਮ੍ਰਿਤਸਰ, 19 ਅਕਤੂਬਰ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਦੇ ਵਡਾਲਾ ਖੇਤਰ ਵਿਖੇ ਜੰਡਿਆਲਾ ਗੁਰੂ ਪੁਲਸ ਵਲੋਂ ਘਰ ਵਿਚ ਚੱਲ ਰਹੀ ਨਜਾਇਜ਼ ਪਟਾਕਾ ਫੈਕਟਰੀ (Illegal Firecracker Factory) ਦਾ ਪਰਦਾਫਾਸ਼ ਕੀਤਾ ਹੈ ।

ਕੀ ਕੀ ਬਰਾਮਦ ਕੀਤਾ ਗਿਆ ਪਟਾਕਾ ਫੈਕਟਰੀ ਵਿਚੋਂ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਵਡਾਲਾ ਖੇਤਰ ਵਿਚ ਜੋ ਕਿਰਾਏ ਦੇ ਮਕਾਨ ਵਿਚ ਚੱਲ ਰਹੀ ਨਜਾਇਜ਼ ਫੈਕਟਰੀ ਦਾ ਜੰਡਿਆਲਾ ਗੁਰੂ ਪੁਲਸ (Jandiala Guru Police) ਵਲੋਂ ਪਰਦਾਫਾਸ਼ ਕੀਤਾ ਗਿਆ ਹੈ ਤਹਿਤ ਪੁਲਸ ਵਲੋਂ ਨਜਾਇਜ਼ ਪਟਾਕਾ ਫੈਕਟਰੀ ਵਿਚੋਂ 1,200 ਹਵਾਈਆਂ, 300 ਗ੍ਰਾਮ ਪੋਟਾਸ਼, ਕੋਲਾ, 1,550 ਕਿਲੋਗ੍ਰਾਮ ਨਿੰਜਾ ਸਮੱਗਰੀ ਅਤੇ ਪਟਾਕੇ ਬਣਾਉਣ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਪਲਾਸਟਿਕ ਦੇ ਉਪਕਰਣ ਬਰਾਮਦ ਕੀਤੇ । ਪੁਲਸ ਅਨੁਸਾਰ ਪਟਾਕੇ ਬਣਾਉਣ ਦਾ ਇਹ ਕੰਮ ਬਿਨਾਂ ਸੁਰੱਖਿਆ ਪ੍ਰਬੰਧਾਂ ਦੇ ਬੇਹੱਦ ਅਸੁਰੱਖਿਅਤ ਹਾਲਾਤ ਵਿੱਚ ਕੀਤਾ ਜਾ ਰਿਹਾ ਸੀ ।

ਕੀ ਦੱਸਿਆ ਡੀ. ਐਸ. ਪੀ. ਨੇ

ਪੰਜਾਬ ਪੁਲਸ ਦੇ ਡੀ. ਐੱਸ. ਪੀ. ਨੇ ਦੱਸਿਆ ਕਿ ਵਡਾਲਾ ਚੌਕੀ ਦੇ ਇੰਚਾਰਜ ਏ. ਐੱਸ. ਆਈ. ਜਤਿੰਦਰ ਪਾਲ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਵਡਾਲਾ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਸਥਿਤ ਇੱਕ ਕਿਰਾਏ ਦੇ ਮਕਾਨ ਵਿੱਚ ਬਿਨਾਂ ਕਿਸੇ ਮਨਜ਼ੂਰੀ ਦੇ ਨਾਜਾਇਜ਼ ਤੌਰ ’ਤੇ ਪਟਾਕੇ ਤਿਆਰ ਕੀਤੇ ਜਾ ਰਹੇ ਹਨ । ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਛਾਪੇਮਾਰੀ (Raid) ਕੀਤੀ ।

ਕਿੰਨੇ ਵਿਅਕਤੀਆਂ ਵਿਰੁੱਧ ਕੀਤਾ ਗਿਆ ਹੈ ਮਾਮਲਾ ਦਰਜ

ਇਸ ਮਾਮਲੇ ਵਿੱਚ ਪੁਲਸ ਨੇ ਤਿੰਨ ਮੁਲਜ਼ਮਾਂ ਸਾਹਿਬ ਸਿੰਘ, ਸਿ਼ਵਾ ਅਤੇ ਕਲਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ । ਇਸ ਸਬੰਧੀ ਥਾਣਾ ਜੰਡਿਆਲਾ ਗੁਰੂ ਵਿਖੇ ਐੱਫ. ਆਈ. ਆਰ. ਨੰਬਰ 335 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ । ਇਸ ਤੋਂ ਇਲਾਵਾ ਜਾਣਕਾਰੀ ਨਾ ਦੇਣ ਦੇ ਮਾਮਲੇ ਵਿੱਚ ਮਕਾਨ ਮਾਲਕ ਵਿਰੁੱਧ ਵੀ ਕਾਰਵਾਈ ਕੀਤੀ ਜਾ ਰਹੀ ਹੈ ।

Advertisement