ਪੁਡੂਚੇਰੀ, 1 ਜੁਲਾਈ 2026 : ਭਾਰਤ ਨੇ ਬੇਹਤਰੀਨ ਆਲਰਾਊਂਡ ਖੇਡ ਦਾ ਪ੍ਰਦਰਸ਼ਨ ਕਰਦਿਆਂ ਮੰਗਲਵਾਰ ਨੂੰ ਪਹਿਲੇ ਗੈਰ-ਅਧਿਕਾਰਤ ਅੰਡਰ-19 ਮਹਿਲਾ ਵਨ ਡੇ (Under-19 Women’s One Day International) `ਚ ਸ਼੍ਰੀਲੰਕਾ ਨੂੰ 120 ਦੌੜਾਂ ਨਾਲ ਹਰਾ ਦਿੱਤਾ ।
ਭਾਰਤ ਨੇ ਪਹਿਲਾਂ ਬੱਲੇਬਾਜੀ ਕਰਦਿਆਂ 8 ਵਿਕਟਾਂ ਤੇ ਬਣਾਈਆਂ 279 ਦੌੜਾਂ
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 8 ਵਿਕਟਾਂ `ਤੇ 279 ਦੌੜਾਂ (Runs) ਬਣਾਈਆਂ । ਸਲਾਮੀ ਬੱਲੇਬਾਜ਼ ਇਰਾ ਜਾਧਵ ਨੇ 83 ਦੌੜਾਂ ਬਣਾਈਆਂ ਜਦਕਿ ਨਿਧੀ ਮਹਤੋ ਨੇ ਅਰਧ ਸੈਂਕੜਾ ਲਾਇਆ । ਜਵਾਬ `ਚ ਸ਼੍ਰੀਲੰਕਾ ਦੀ ਟੀਮ 48.5 ਓਵਰਾਂ `ਚ 7159 ਦੌੜਾਂ `ਤੇ ਆਉਟ ਹੋ ਗਈ । ਜਾਧਵ ਨੇ 104 ਗੇਂਦਾਂ ਦੀ ਆਪਣੀ ਪਾਰੀ `ਚ ਵਿਚਾਲੇ ਦੇ ਓਵਰਾਂ `ਚ ਕਈ ਉਪਯੋਗੀ ਸਾਂਝੇਦਾਰੀਆਂ ਕੀਤੀਆਂ ।
ਕਿਸ ਨੇ ਕਿੰਨੀਆਂ ਦੌੜਾਂ ਬਣਾਈਆਂ
ਨਿਧੀ ਨੇ 51 ਗੇਂਦਾਂ `ਚ 54 ਦੌੜਾਂ ਜੋੜੀਆਂ । ਕਪਤਾਨ ਭਾਵਿਕਾ ਅਹੀਰੇ ਨੇ 42 ਅਤੇ ਵੀ ਪ੍ਰਤੀਕਸ਼ਾ ਨੇ 21 ਦੌੜਾਂ ਬਣਾਈਆਂ । ਸ਼ੀਲੰਕਾ ਦੀਆਂ ਵਿਕਟਾਂ (Wickets) ਲਗਾਤਾਰ ਫਰਕ `ਤੇ ਡਿੱਗਦੀਆਂ ਰਹੀਆਂ ਅਤੇ ਪਹਿਲੇ 10 ਓਵਰਾਂ `ਚ ਹੀ ਉਸ ਦੇ ਤਿੰਨ ਬੱਲੇਬਾਜ਼ ਪੈਵੇਲੀਅਨ ਪਰਤ ਚੁੱਕੇ ਸਨ । ਮਾਨਦੀ ਨਾਨਾਯਾਕਰਾ ਨੇ 47 ਅਤੇ ਲਿਮਾਂਸਾ ਤਿਲਕਰਤਨੇ ਨੇ 30 ਦੌੜਾਂ ਬਣਾਈਆਂ ।








