ਵੇਲਿੰਗਟਨ, 27 ਅਕਤੂਬਰ 2026 : ਭਾਰਤ ਅਤੇ ਨਿਊਜ਼ੀਲੈੈਂਡ (India New Zealand) ਵਿਚਕਾਰ ਚੱਲ ਰਹੇ ਤੀਸਰੇ ਟੀ-20 ਕ੍ਰਿਕਟ ਮੁਕਾਬਲੇ ਦੌੌਰਾਨ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ ।
ਕਿਸ ਦੀ ਬੱਲੇਬਾਜੀ ਨੇ ਦੁਆਈ ਹੈ ਜਿੱਤ
ਮਿਲੀ ਜਾਣਕਾਰੀ ਅਨੁਸਾਰ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਹੋਏ ਤੀਸਰੇ ਟੀ-20 ਕ੍ਰਿਕਟ ਮੈਚ (T20 Cricket Match) ਵਿਚ ਜੋ ਭਾਰਤ ਨੇ 13. 2 ਓਵਰਾਂ ਵਿਚ 199 ਦੌੜਾਂ ਦਾ ਟੀਚਾ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ ਹੈ ਇਹ ਜਿੱਤ ਅਭਿਸ਼ੇਕ ਸ਼ਰਮਾ ਅਤੇ ਵੈਭਵ ਸੂਰਿਆਵੰਸ਼ੀ ਦੀ ਤੂਫ਼ਾਨੀ ਬੱਲੇਬਾਜ਼ੀ ਦੀ ਬਦੌਲਤ ਮਿਲੀ ਹੈ । ਦੱਸਣਯੋਗ ਹੈ ਕਿ ਉਪਰੋਕਤ ਮੁਕਾਬਲੇ ਵਿਚ ਦੌੜਾਂ ਤੋ ਇਲਾਵਾ 6 ਵਿਕਟਾਂ ਵੀ ਹਾਸਲ ਕੀਤੀਆਂ ਗਈਆਂ ਹਨ ।
ਦੋਹਾਂ ਬੱਲੇਬਾਜਾਂ ਨੇ ਸਿਰਫ਼ 43 ਗੇਂਦਾਂ ਵਿਚ ਹੀ 133 ਦੌੜਾਂ ਬਣਾਈਆਂ ਸਨ
ਅਭਿਸ਼ੇਕ ਸ਼ਰਮਾ ਨੇ ਸਿਰਫ਼ 35 ਗੇਂਦਾਂ ਵਿੱਚ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਚੌਥਾ ਸੈਂਕੜਾ ਜੜਿਆ। ਉੱਥੇ ਹੀ, ਵੈਭਵ ਸੂਰਿਆਵੰਸ਼ੀ ਨੇ 19 ਗੇਂਦਾਂ ਵਿੱਚ 45 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ । ਦੋਵਾਂ ਬੱਲੇਬਾਜ਼ਾਂ ਵਿਚਕਾਰ ਸਿਰਫ਼ 43 ਗੇਂਦਾਂ ‘ਤੇ 133 ਦੌੜਾਂ ਦੀ ਜ਼ਬਰਦਸਤ ਭਾਈਵਾਲੀ ਹੋਈ। ਇਸ ਸਾਂਝੇਦਾਰੀ ਦੌਰਾਨ ਭਾਰਤੀ ਟੀਮ ਨੇ ਦੋ ਵੱਡੇ ਵਿਸ਼ਵ ਰਿਕਾਰਡ ਵੀ ਤੋੜ ਦਿੱਤੇ ।
ਪੰਜ ਓਵਰਾਂ ਵਿਚ ਹੀ 100 ਦੌੜਾਂ ਪੂਰੀਆਂ ਕਰ ਲਈਆਂ ਸਨ ਭਾਰਤ ਨੇ
ਭਾਰਤ ਨੇ ਮਹਿਜ਼ 5 ਓਵਰਾਂ ਵਿੱਚ ਹੀ ਆਪਣੇ 100 ਦੌੜਾਂ ਪੂਰੀਆਂ ਕਰ ਲਈਆਂ, ਜੋ ਕਿ ਟੀ-20 ਅੰਤਰਰਾਸ਼ਟਰੀ ਕ੍ਰਿਕਟ (International Cricket) ਵਿੱਚ ਸਭ ਤੋਂ ਤੇਜ਼ ਟੀਮ ਸੈਂਕੜਾ ਹੈ। ਇਸ ਤੋਂ ਇਲਾਵਾ, ਭਾਰਤ ਨੇ ਪਾਵਰਪਲੇਅ ਦਾ ਸਭ ਤੋਂ ਵੱਡਾ ਸਕੋਰ ਬਣਾਉਣ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ। ਭਾਰਤ ਨੇ ਪਹਿਲੇ 6 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 118 ਦੌੜਾਂ ਬਣਾਈਆਂ ਸਨ । ਜਿ਼ਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੇਲਿੰਗਟਨ ਵਿੱਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ‘ਤੇ 198 ਦੌੜਾਂ ਬਣਾਈਆਂ ਸਨ ।








