Patiala Help Club Logo

ਭਾਰਤੀ ਇੰਜੀਨੀਅਰ ਦੀ ਹੋਈ ਅਮਰੀਕਾ ਵਿਚ ਹੜ੍ਹ ਵਿਚ ਡੁੱਬਣ ਕਾਰਨ ਮੌਤ

ਅਮਰੀਕਾ, 1 ਜੁਲਾਈ 2026 : ਅਮਰੀਕਾ (America) ਦੇ ਸੂਬੇ ਕੰਸਾਸ ਵਿਖੇ ਬੀਤੇ ਦਿਨੀਂ ਆਏ ਅਚਾਨਕ ਹੜ੍ਹ ਦੇ ਵਿਚ ਕਾਰ ਸਮੇਤ ਵਗ ਜਾਣ ਕਾਰਨ ਭਾਰਤੀ ਇੰਜੀਨੀਅਰ ਦੀ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਭਾਰਤੀ ਇੰਜੀਨੀਅਰ

ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੇ ਕੰਸਾਸ ਸੂਬੇ (Kansas State) ਵਿਚ ਆਏ ਅਚਾਨਕ ਹੜ੍ਹ ਕਾਰਨ ਜੋ ਇਕ 33 ਸਾਲਾ ਭਾਰਤੀ ਆਈ. ਟੀ. ਪ੍ਰੋਫੈਸ਼ਨਲ (ਇੰਜੀਨੀਅਰ) ਦੀ ਕਾਰ ਦੇ ਪਾਣੀ ਵਿਚ ਵਗਣ ਕਰਕੇ ਮੌਤ ਹੋ ਗਈ ਹੈ ਦੀ ਪਛਾਣ ਵੇਂਕਟੇਸ਼ ਦੋਪਾਲਾਪੁੜੀ (Venkatesh Dopalapudi) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਹਾਦਸਾ ਕੰਸਾਸ ਦੇ ਵੈਲਿੰਗਟਨ ਨੇੜੇ ਸਾਊਥ ਓਲੀਵਰ ਰੋਡ `ਤੇ ਵਾਪਰਿਆ, ਜਿੱਥੇ ਭਾਰੀ ਬਾਰਸ਼ ਕਾਰਨ ਸੜਕਾਂ `ਤੇ ਤੇਜ਼ ਹੜ੍ਹ ਆਇਆ ਹੋਇਆ ਸੀ । ਮ੍ਰਿਤਕ ਨੌਜਵਾਨ ਜੋ ਕਿ ਮੂਲ ਰੂਪ ਵਿਚ ਭਾਰਤ ਦੇਸ਼ ਦੇ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਸੀ ਅਤੇ ਅਮਰੀਕਾ ਦੇ ਓਮਾਹਾ, ਨੇਬਰਾਸਕਾ ਵਿਚ ਰਹਿੰਦਾ ਸੀ । 33 ਸਾਲਾ ਵੇਂਕਟੇਸ਼ ਦੋਪਾਲਾਪੁੜੀ ਐਚ-1 ਵੀਜ਼ਾ `ਤੇ ਅਮਰੀਕਾ ਵਿਚ ਕੰਮ ਕਰ ਰਿਹਾ ਸੀ, ਜਿਸ ਵੇਲੇ ਇਹ ਹਾਦਸਾ ਵਾਪਰਿਆ ਵੇਂਕਟੇਸ਼ ਹਿਊਸਟਨ ਤੋਂ ਵਾਪਸ ਪਰਤ ਰਹੇ ਸਨ ।

ਭਾਰਤੀ ਦੂਤਘਰ ਕਰ ਰਿਹਾ ਹੈ ਪੂਰੀ ਮਦਦ

ਕੰਸਾਸ ਹਾਈਵੇਅ ਪੈਟਰੋਲ ਦੇ ਹੈਲੀਕਾਪਟਰ, ਸਥਾਨਕ ਪੁਲਸ ਅਤੇ ਡਰੋਨਾਂ ਦੀ ਮਦਦ ਨਾਲ ਚਲਾਈ ਗਈ ਖੋਜ ਮੁਹਿੰਮ ਤੋਂ ਬਾਅਦ, ਬੀਤੇ ਦਿਨੀਂ ਘਟਨਾ ਵਾਲੀ ਥਾਂ ਤੋਂ ਲਗਭਗ ਇੱਕ ਚੌਥਾਈ ਮੀਲ ਦੂਰ ਪਾਣੀ ਵਿੱਚੋਂ ਉਨ੍ਹਾਂ ਦੀ ਲਾਸ਼ ਬਰਾਮਦ (Body recovered) ਕੀਤੀ ਗਈ । ਹਿਊਸਟਨ ਸਥਿਤ ਭਾਰਤੀ ਦੂਤਘਰ ਨੇ ਇਸ ਮੰਦਭਾਗੀ ਘਟਨਾ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਦੂਤਘਰ ਨੇ ਟਵੀਟ ਕਰਕੇ ਜਾਣਕਾਰੀ ਦਿਤੀ ਕਿ ਉਹ ਮ੍ਰਿਤਕ ਦੇ ਪਰਿਵਾਰ ਅਤੇ ਸਥਾਨਕ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿਚ ਹਨ । ਵੇਂਕਟੇਸ਼ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਭੇਜਣ ਅਤੇ ਸਾਰੀਆਂ ਕਾਨੂੰਨੀ ਕਾਰਵਾਈਆਂ ਨੂੰ ਪੂਰਾ ਕਰਨ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।

Advertisement