Patiala Help Club Logo

ਬ੍ਰਿਟੇਨ ਦੌਰੇ `ਤੇ 7 ਮੈਚ ਖੇਡੇਗੀ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ

ਬੈਂਗਲੁਰੂ, 4 ਜੁਲਾਈ 2026 : ਭਾਰਤ ਦੇਸ਼ ਦੀ 24 ਮੈਂਬਰੀ ਜੂਨੀਅਰ ਮਹਿਲਾ ਹਾਕੀ ਟੀਮ (Junior women’s hockey team) 5 ਤੋਂ 14 ਜੁਲਾਈ ਤੱਕ ਬ੍ਰਿਟੇਨ ਦੇ ਦੌਰੇ `ਤੇ 7 ਮੈਚ ਖੇਡੇਗੀ (Will play the match) ਦਾ ਸਮਾਚਾਰ ਮਿਲਿਆ ਹੈ ।

ਜੁਨੀਅਰ ਏਸ਼ੀਆ ਕੱਪ ਸਮੇਤ ਆਗਾਮੀ ਕੌਮਾਂਤਰੀ ਟੂਰਨਾਮੈਂਟਾਂ ਦੀ ਤਿਆਰੀ ਲਈ ਇਹ

ਦੌਰਾ ਅਹਿਮ ਹੈ

ਟੀਮ ਬੈਂਗਲੁਰੂ ਦੇ ਕੈਂਪੇਗੌੜਾ ਕੌਮਾਂਤਰੀ ਹਵਾਈ ਅੱਡੇ ਤੋਂ ਵੀਰਵਾਰ ਦੀ ਰਾਤ ਰਵਾਨਾ ਹੋਈ । ਨਵੇਂ ਕੋਚ ਟਿਮ ਵਾਈਟ ਦੇ ਨਾਲ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਸਕਾਟਲੈਂਡ ਤੇ ਇੰਗਲੈਂਡ (Scotland and England) ਵਿਰੁੱਧ 7 ਮੈਚ ਖੇਡੇਗੀ । ਜੁਨੀਅਰ ਏਸ਼ੀਆ ਕੱਪ ਸਮੇਤ ਆਗਾਮੀ ਕੌਮਾਂਤਰੀ ਟੂਰਨਾਮੈਂਟਾਂ ਦੀ ਤਿਆਰੀ ਲਈ ਇਹ ਦੌਰਾ ਅਹਿਮ ਹੈ । ਇਸ ਦੌਰੇ `ਤੇ ਐਡਿਨਬਰਗ ਯੂਨੀਵਰਸਿਟੀ `ਚ ਸਕਾਟਲੈਂਡ ਦੀ ਸੀਨੀਅਰ ਟੀਮ ਵਿਰੁੱਧ ਵੀ 2 ਮੈਚ ਖੇਡੇ ਜਾਣੇ ਹਨ । ਇਸ ਤੋਂ ਇਲਾਵਾ ਅਮਰੀਕਾ, ਇੰਗਲੈਂਡ ਤੇ ਬੈਲਜੀਅਮ ਦੀਆਂ ਜੂਨੀਅਰ ਟੀਮਾਂ ਨਾਲ ਮੈਚ ਖੇਡੇ ਜਾਣਗੇ ।

Advertisement