ਨਵੀਂ ਦਿੱਲੀ, 27 ਜਨਵਰੀ 2026 : ਸਰਕਾਰੀ ਨੌਕਰੀਆਂ (Government Jobs) ਦੇ ਚਾਹਵਾਨ ਨੌਜਵਾਨ ਲੜਕੇ ਲੜਕੀਆਂ ਭਾਰਤੀ ਡਾਕ ਵਿਭਾਗ ਵਲੋਂ ਕੱਢੀਆਂ ਗਈਆਂ ਅਸਾਮੀਆਂ ਲਈ ਅਪਲਾਈ ਕਰਕੇ ਨੌਕਰੀਆਂ ਪ੍ਰਾਪਤ ਕਰ ਸਕਦੇ ਹਨ ।
ਵੱਖ-ਵੱਖ ਸਬਿਆਂ ਲਈ ਕੱਢੀਆਂ ਗਈਆਂ ਹਨ 28 ਹਜ਼ਾਰ ਅਸਾਮੀਆਂ
ਪ੍ਰਾਪਤ ਜਾਣਕਾਰੀ ਅਨੁਸਾਰ ਡਾਕ ਵਿਭਾਗ (Postal Department) ਵਲੋਂ ਪੰਜਾਬ-ਹਿਮਾਚਲ- ਪ੍ਰਦੇਸ਼-ਦਿੱਲੀ-ਹਰਿਆਣਾ ਅੇ ਜੰਮੂ ਕਸ਼ਮੀਰ ਸਮੇਤ ਹੋਰ ਸੂਬਿਆਂ ਵਿਚ 28 ਹਜ਼ਾਰ ਤੋਂ ਵਧ ਅਸਾਮੀਆਂ (Vacancies) ਭਰਨ ਦੀ ਪ੍ਰਕਿਰਿਆ ਹੈ । ਜਾਣਕਾਰੀ ਮੁਤਾਬਕ ਇਹ ਭਰਤੀ 10ਵੀਂ ਜਮਾਤ ਪਾਸ ਉਮੀਦਵਾਰਾਂ ਲਈ ਹੈ, ਅਤੇ ਚੋਣ ਸਿਰਫ਼ 10ਵੀਂ ਜਮਾਤ ਦੇ ਅੰਕਾਂ ਦੇ ਆਧਾਰ ‘ਤੇ ਮੈਰਿਟ ਸੂਚੀ ਦੇ ਆਧਾਰ ‘ਤੇ ਕੀਤੀ ਜਾਵੇਗੀ । ਬ੍ਰਾਂਚ ਪੋਸਟ ਮਾਸਟਰ () ਅਤੇ ਸਹਾਇਕ ਬ੍ਰਾਂਚ ਪੋਸਟ ਮਾਸਟਰ ਦੇ ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।
ਉਮਰ ਹੱਦ ਹੈ ਉਮੀਦਵਾਰਾਂ ਲਈ 18 ਤੋਂ 40
ਉਮੀਦਵਾਰਾਂ ਲਈ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 40 ਸਾਲ ਹੈ, ਰਾਖਵੀਆਂ ਸ਼੍ਰੇਣੀਆਂ ਲਈ ਉਮਰ ਵਿੱਚ ਛੋਟ ਲਾਗੂ ਹੈ । ਅਰਜ਼ੀ ਪ੍ਰਕਿਰਿਆ 31 ਜਨਵਰੀ, 2026 ਨੂੰ ਸ਼ੁਰੂ ਹੋਵੇਗੀ ਅਤੇ ਅਰਜ਼ੀਆਂ 14 ਫਰਵਰੀ, 2026 ਤੱਕ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ । ਚੁਣੇ ਗਏ ਉਮੀਦਵਾਰਾਂ ਨੂੰ ਅਹੁਦੇ ਦੇ ਆਧਾਰ ‘ਤੇ 10 ਹਜ਼ਾਰ ਤੋਂ 29,000 ਤੱਕ ਮਹੀਨਾਵਾਰ ਤਨਖਾਹ ਮਿਲੇਗੀ । ਦਿਲਚਸਪੀ ਰੱਖਣ ਵਾਲੇ ਉਮੀਦਵਾਰ ਭਾਰਤੀ ਡਾਕ ਵਿਭਾਗ ਦੀ ਅਧਿਕਾਰਤ ਵੈੱਬਸਾਈਟ (Official website) ਰਾਹੀਂ ਔਨਲਾਈਨ ਅਰਜ਼ੀ (Online application) ਦੇ ਸਕਦੇ ਹਨ ।










