Patiala Help Club Logo

ਬੱਚੀ ਨਾਲ ਜਬਰ-ਜਨਾਹ ਤੇ ਕਤਲ ਦੀ ਕੋਸਿ਼ਸ਼ ਦੇ ਦੋਸ਼ੀ ਨੂੰ ਉਮਰ ਕੈਦ

ਛੱਤੀਸਗੜ੍ਹ, 28 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ (Chhattisgarh) ਦੇ ਜਿਲਾ ਦੁਰਗ ਵਿਖੇ ਬੱਚੀ ਨਾਲ ਜਬਰ ਜਨਾਹ ਤੇ ਕਤਲ ਦੀ ਕੋਸਿ਼ਸ ਕਰਨ ਵਾਲੇ ਨੂੰ ਉਮਰ ਕੈਦ (Life imprisonment) ਦੀ ਸਜ਼ਾ ਸੁਣਾਈ ਗਈ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਛੱਤੀਸਗੜ੍ਹ ਦੇ ਦੁਰਗ ਜਿਲੇ `ਚ ਜੋ ਸਾਢੇ 4 ਸਾਲ ਦੀ ਮਾਸੂਮ ਤੇ ਨਾਬਾਲਗ ਬੱਚੀ ਨਾਲ ਜਬਰ-ਜ਼ਨਾਹ (Rape) ਤੋਂ ਬਾਅਦ ਉਸ ਦੇ ਕਤਲ ਦੀ ਕੋਸਿ਼ਸ਼ ਕਰਨ ਅਤੇ ਸਬੂਤ ਮਿਟਾਉਣ ਦੇ ਮਾਮਲੇ `ਚ ਵਿਸ਼ੇਸ਼ ਪੋਕਸੋ ਅਦਾਲਤ (Special POCSO court) ਵਲੋਂ ਵਿਅਕਤੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਦੀ ਪਛਾਣ 40 ਸਾਲਾ ਧਨੇਸ਼ਵਰ ਸਾਹੂ ਦੇ ਤੌਰ ‘ਤੇ ਹੋਈ ਹੈ । ਪੁਲਸ ਅਨੁਸਾਰ ਘਟਨਾ 10 ਅਪ੍ਰੈਲ 2026 ਦੀ ਹੈ ਤੇ ਦੁਪਹਿਰ ਲੱਗਭਗ 11.30 ਵਜੇ ਬੱਚੀ ਆਪਣੀ ਦਾਦੀ ਤੋਂ 5 ਰੁਪਏ ਲੈ ਕੇ ਘਰ ਨੇੜੇ ਸਥਿਤ ਦੁਕਾਨ ਤੋਂ ਖਾਣ ਦਾ ਸਾਮਾਨ ਖਰੀਦਣ ਗਈ ਸੀ ।

ਦੁਕਾਨ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਜਾਂਦੀ ਦਿਸ ਗਈ ਸੀ ਬੱਚੀ

ਇਸੇ ਦੌਰਾਨ ਦੋਸ਼ੀ ਧਨੇਸ਼ਵਰ ਸਾਹੂ ਉਸ ਨੂੰ ਬਹਿਲਾ-ਫੁਸਲਾ ਕੇ ਆਪਣੇ ਘਰ ਦੀ ਛੱਤ `ਤੇ ਲੈ ਗਿਆ । ਦੁਕਾਨ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ `ਚ ਬੱਚੀ ਦੋਸ਼ੀ ਨਾਲ ਜਾਂਦੀ ਵਿਖਾਈ ਦਿੱਤੀ ਸੀ । ਦੋਸ਼ ਹੈ ਕਿ ਬੱਚੀ ਨਾਲ ਜਬਰ-ਜਨਾਹ ਤੋਂ ਬਾਅਦ ਉਸ ਦੇ ਚੀਕਣ `ਤੇ ਦੋਸ਼ੀ ਨੇ ਕੱਪੜੇ ਨਾਲ ਉਸ ਦਾ ਮੂੰਹ ਦਬਾਇਆ ਅਤੇ ਗਲਾ ਘੁੱਟ ਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ । ਬੱਚੀ ਦੇ ਬੇਹੋਸ਼ ਹੋ ਜਾਣ `ਤੇ ਦੋਸ਼ੀ ਨੇ ਉਸ ਨੂੰ ਮ੍ਰਿਤਕ ਸਮਝ ਲਿਆ ਸੀ ।

Advertisement