ਪਲੱਕੜ, 28 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਕੇਰਲਾ (Kerala) ਦੇ ਜਿਲਾ ਪਲੱਕੜ ਵਿਖੇ ਇਕ ਨੌਜਵਾਨ ਵਲੋਂ ਆਪਣੇ ਹੀ ਸੌਤੇਲੇ ਪਿਤਾ ਦਾ ਚਾਕੂ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਕੇਰਲਮ `ਚ ਪਲੱਕੜ ਜਿ਼ਲੇ ਦੇ ਮਾਲਮਪੁਝਾ `ਚ ਸ਼ਰਾਬ ਪੀਣ ਤੋਂ ਬਾਅਦ ਹੋਏ ਝਗੜੇ `ਚ ਜੋ ਇਕ ਨੌਜਵਾਨ ਵਲੋਂ ਆਪਣੇ ਮਤਰੇਏ ਪਿਓ ਦਾ ਕਥਿਤ ਤੌਰ `ਤੇ ਚਾਕੂ ਮਾਰ (Knife attack) ਕੇ ਕਤਲ ਕਰ ਦਿੱਤਾ ਵਿਚ ਕਤਲ ਕਰਨ ਵਾਲੇ ਨੌਜਵਾਨ ਦੀ ਪਛਾਣ ਸਤੀਸ਼ ਦੇ ਤੌਰ ‘ਤੇ ਹੋਈ ਹੈ । ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਨੱਕਲ ਦੇ ਕੁਰਥੀਕਾਡਾਵ ਵਾਸੀ ਵਿਨੋਦ (38) ਵਜੋਂ ਹੋਈ ਹੈ ।
ਕੀ ਕਾਰਨ ਸਾਹਮਣੇ ਆਇਆ ਕਤਲ ਕਰਨ ਦਾ
ਪੁਲਸ ਕਤਲ ਦੇ ਮਾਮਲੇ `ਚ ਵਿਨੋਦ ਦੇ ਮਤਰੇਏ ਪੁੱਤਰ ਸਤੀਸ਼ ਦੀ ਭਾਲ ਕਰ ਰਹੀ ਹੈ । ਪੁਲਸ ਅਨੁਸਾਰ ਵਿਨੋਦ ਅਤੇ ਸਤੀਸ਼ ਨੇ ਸ਼ਨੀਵਾਰ ਰਾਤ ਘਰ `ਚ ਇਕੱਠੇ ਬੈਠ ਕੇ ਸ਼ਰਾਬ ਪੀਤੀ ਸੀ ਅਤੇ ਇਸ ਦੌਰਾਨ ਸ਼ਾਮ ਲੱਗਭਗ ਸਾਢੇ 7 ਵਜੇ ਦੋਵਾਂ ਵਿਚਾਲੇ ਝਗੜਾ ਹੋ ਗਿਆ । ਪੁਲਸ ਨੇ ਦੱਸਿਆ ਕਿ ਝਗੜੇ ਦੌਰਾਨ ਸਤੀਸ਼ ਨੇ ਕਥਿਤ ਤੌਰ `ਤੇ ਵਿਨੋਦ ਦੀ ਛਾਤੀ ਦੇ ਖੱਬੇ ਪਾਸੇ ਚਾਕੂ ਨਾਲ ਵਾਰ ਕੀਤਾ ਅਤੇ ਬਾਅਦ `ਚ ਉਸ ਨਾਲ ਕੁੱਟਮਾਰ ਕੀਤੀ । ਪੁਲਸ ਅਨੁਸਾਰ, ਵਿਨੋਦ ਦੀ ਮੌਕੇ `ਤੇ ਹੀ ਮੌਤ ਹੋ ਗਈ ਜਦਕਿ ਸਤੀਸ਼ ਉੱਥੋਂ ਫਰਾਰ ਹੋ ਗਿਆ ।








