Patiala Help Club Logo

ਪੰਜਾਬੀ ਮੂਲ ਦੇ ਵਿਅਕਤੀ ਤੇ ਅਮਰੀਕਾ ਵਿਚ ਲੱਗੇ ਔਰਤਾਂ ਦਾ ਸੋਸ਼ਣ ਕਰਨ ਦੇ ਦੋਸ਼

ਅਮਰੀਕਾ, 21 ਸਤੰਬਰ 2026 : ਅਮਰੀਕਾ (America) ਵਿਖੇ ਇਕ ਪੰਜਾਬੀ ਮੂਲ ਦੇ ਵਿਅਕਤੀ ਤੇ ਇਲਾਜ ਦੇ ਬਹਾਨੇ ਚਾਰ ਵੱਖ-ਵੱਖ ਔਰਤਾਂ ਦਾ ਜਿਨਸੀ ਸ਼ੋਸ਼ਣ (Sexual abuse) ਕਰਨ ਦੇ ਦੋਸ਼ ਲੱਗੇ ਹਨ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਜਿਸ ਵਿਅਕਤੀ ‘ਤੇ ਇਲਾਜ ਕਰਨ ਦੇ ਦੌਰਾਨ ਵੱਖ-ਵੱਖ ਔਰਤਾਂ ਦੇ ਗੁਪਤ ਅੰਗਾਂ ਨੂੰ ਛੂਹਣ ਦੇ ਚਲਦਿਆਂ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲਗਾਏ ਗਏ ਸਨ ਵਿਚ ਵਿਅਕਤੀ ਦੀ ਪਛਾਣ 73 ਸਾਲਾ ਪਾਲ ਸਿੰਘ (Pal Singh) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿਚ ਹੀ ਪੁਲਸ ਵਲੋਂ ਸਿ਼ਕਾਇਤ ਮਿਲਣ ‘ਤੇ ਪਾਲ ਸਿੰਘ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਸੀ ਪਰ ਅਦਾਲਤ ਵਲੋਂ ਉਸਨੂੰ 2 ਲੱਖ 40 ਹਜ਼ਾਰ ਡਾਲਰ ਜ਼ਮਾਨਤ ਭਰਨ ‘ਤੇ ਰਿਹਾਅ ਕਰ ਦਿੱਤਾ ਗਿਆ ।

ਕੀ ਦੱਸਿਆ ਪੁਲਸ ਨੇ

ਪੁਲਸ ਨੂੰ ਵੱਖ-ਵੱਖ ਔਰਤਾਂ ਦੀਆਂ ਪ੍ਰਾਪਤ ਹੋਈਆਂ ਸਿ਼ਕਾਇਤਾਂ ਦੇ ਆਧਾਰ ‘ਤੇ ਜਦੋਂ ਪਾਲ ਸਿੰਘ ਵਲੋਂ ਕੀਤੇ ਜਾਂਦੇ ਇਲਾਜ ਸਬੰਧੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਕਤ ਵਿਅਕਤੀ ਕੋਲ ਇਲਾਜ ਕਰਨ ਲਈ ਕੋਈ ਜਾਇਜ਼ ਲਾਇਸੈਂਸ ਵੀ ਨਹੀਂ ਸੀ ਪਰ ਫਿਰ ਵੀ ਕੈਨੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਇਲਾਜ ਲਈ ਉਸ ਕੋਲ ਆਉਂਦੇ ਸਨ ।

Advertisement