Patiala Help Club Logo

ਪੰਜਾਬੀ ਮੂਲ ਦੇ ਵਿਅਕਤੀ ਦੀ ਤੁਰਕੀ ਵਿਖੇ ਹੋਈ ਕਰੇਨ ਹਾਦਸੇ `ਚ ਮੌਤ

ਟਾਂਡਾ ਉੜਮੁੜ, 3 ਸਤੰਬਰ 2026 : ਰੋਜ਼ੀ-ਰੋਟੀ ਦੀ ਖ਼ਾਤਰ ਵਿਦੇਸ਼ ਗਏ ਟਾਂਡਾ ਦੇ ਪਿੰਡ ਰੱਲਣ ਨਾਲ ਸਬੰਧਤ ਇਕ ਵਿਅਕਤੀ ਦੀ ਤੁਰਕੀ (Turkey) ਵਿਖੇ ਕਰੇਨ ਹਾਦਸੇ ਦੌਰਾਨ ਮੌਤ (Death) ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਪੰਜਾਬੀ ਮੂਲ ਦਾ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਟਾਂਡਾ ਉੜਮੁੜ (Tanda Udmur) ਦੇ ਪਿੰਡ ਰੱਲਣ ਨਾਲ ਸਬੰਧਤ ਜਿਸ ਪੰਜਾਬੀ ਮੂਲ ਦੇ ਵਿਅਕਤੀ ਦੀ ਤੁਰਕੀ ਵਿਚ ਇਕ ਕਰੇਨ ਹਾਦਸੇ ਵਿਚ ਮੌਤ ਹੋ ਗਈ ਹੈ ਵਿਚ ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ (43) ਪੁੱਤਰ ਸਾਬਕਾ ਸਰਪੰਚ ਸਵਰਨ ਸਿੰਘ ਵਾਸੀ ਪਿੰਡ ਰੱਲਣ ਵਜੋਂ ਹੋਈ ਹੈ ।

ਕੀ ਦੱਸਿਆ ਮ੍ਰਿਤਕ ਦੇ ਭਰਾ ਨੇ

ਮ੍ਰਿਤਕ ਦੇ ਭਰਾ ਬਲਦੇਵ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਕਰੀਬ 1 ਸਾਲ ਪਹਿਲਾਂ ਰੋਜ਼ੀ-ਰੋਟੀ ਦੀ ਭਾਲ `ਚ ਤੁਰਕੀ ਗਿਆ ਸੀ । ਬੀਤੀ 28 ਅਗਸਤ ਨੂੰ ਤੁਰਕੀ ਦੇ ਬੁਰਸ਼ਾ ਸ਼ਹਿਰ `ਚ ਉਹ ਆਪਣੇ ਸਾਥੀ ਕਰਮਚਾਰੀਆਂ ਨਾਲ ਇਕ ਕਰੇਨ ਦੀ ਮੁਰੰਮਤ ਕਰ ਰਿਹਾ ਸੀ । ਇਸੇ ਦੌਰਾਨ ਅਚਾਨਕ ਹੀ ਕਰੇਨ ਦਾ ਇਕ ਭਾਰੀ ਹਿੱਸਾ ਹਰਜਿੰਦਰ ਸਿੰਘ ਦੇ ਉੱਪਰ ਆ ਡਿੱਗਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ । ਹਸਪਤਾਲ `ਚ ਜਿ਼ੰਦਗੀ ਅਤੇ ਮੌਤ ਨਾਲ ਲੜਦਿਆਂ 29 ਅਗਸਤ ਨੂੰ ਉਸ ਨੇ ਦਮ ਤੋੜ (Death) ਦਿੱਤਾ, ਜਿਸ ਦੀ ਸੂਚਨਾ ਪਰਿਵਾਰ ਨੂੰ ਬੀਤੀ ਰਾਤ ਮਿਲੀ ।

Advertisement