Patiala Help Club Logo

ਮਲੇਸ਼ੀਆ ਵਿਖੇ ਹੋਈ ਕਰਾਟੇ ਚੈਂਪੀਅਨਸਿ਼ਪ ਵਿੱਚ ਮਹਿਰੀਨ ਨੇ ਜਿੱਤਿਆ ਚਾਂਦੀ ਦਾ ਤਮਗਾ

ਲੁਧਿਆਣਾ, 2 ਜੁਲਾਈ 2026 : ਲੁਧਿਆਣਾ ਦੀ ਵਸਨੀਕ ਮਹਿਰੀਨ (Mehreen) ਨਾਮ ਦੀ ਖਿਡਾਰਨ ਨੇ 25ਵੀਂ ਮਾਇਲੋ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ (25th Milo International Karate Championship) ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ ।

ਮੁਕਾਬਲਿਆਂ ਵਿਚ ਲਿਆ ਸੀ 18 ਦੇਸ਼ਾਂ ਦੇ ਐਥਲੀਟਾਂ ਨੇ ਭਾਗ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਲਾ ਲੁਧਿਆਣਾ ਦੀ ਰਹਿਣ ਵਾਲੀ ਇੱਕ ਛੋਟੀ ਕਰਾਟੇ ਖਿਡਾਰਨ ਮਹਿਰੀਨ (Player Mehreen) ਕੌਰ ਨੇ ਮਲੇਸ਼ੀਆ ਦੇ ਕੁਆਲਾਲੰਪੁਰ ਵਿੱਚ ਹੋਈ ਜਿਸ 25ਵੀਂ ਮਾਇਲੋ ਇੰਟਰਨੈਸ਼ਨਲ ਕਰਾਟੇ ਚੈਂਪੀਅਨਸਿ਼ਪ ਵਿੱਚ ਚਾਂਦੀ ਦਾ ਤਗਮਾ (Silver medal) ਜਿੱਤਿਆ ਹੈ ਦੇ ਵਿਚ 18 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ । ਜਿੱਤ ਤੋਂ ਬਾਅਦ ਲੁਧਿਆਣਾ ਵਿੱਚ ਆਪਣੇ ਘਰ ਵਾਪਸ ਆਉਣ `ਤੇ ਮਹਿਰੀਨ ਦਾ ਉਸਦੇ ਪਰਿਵਾਰ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ।

ਕੀ ਜਾਣਕਾਰੀ ਸਾਂਝੀ ਕੀਤੀ ਮਹਿਰੀਨ ਦੀ ਮਾਂ ਨੇ

ਨੰਨ੍ਹੀ ਜਿਹੀ ਖਿਡਾਰਨ ਮਹਿਰੀਨ ਦੀ ਮਾਂ ਸੰਦੀਪ ਕੌਰ ਨੇ ਦੱਸਿਆ ਕਿ ਮਹਰੀਨ ਨੇ ਚਾਰ ਸਾਲ ਅਤੇ ਨੌਂ ਮਹੀਨਿਆਂ ਦੀ ਉਮਰ ਵਿੱਚ ਇਹ ਸਫਲਤਾ ਰਾਤੋ-ਰਾਤ ਹਾਸਲ ਨਹੀਂ ਕੀਤੀ ਸਗੋਂ ਢਾਈ ਸਾਲਾਂ ਤੋਂ ਇਸ ਲਈ ਲਗਾਤਾਰ ਸਖ਼ਤ ਮਿਹਨਤ ਕਰ ਰਹੀ ਸੀ । ਉਨ੍ਹਾਂ ਦੱਸਿਆ ਕਿ ਉਹ ਦੋ ਸਾਲ ਦੀ ਉਮਰ ਤੋਂ ਹੀ ਕਰਾਟੇ ਦੀ ਪ੍ਰੈਕਟਿਸ (Karate practice) ਕਰ ਰਹੀ ਹੈ ਤ ਡੇਢ ਸਾਲ ਤੋਂ ਇੱਕ ਕੋਚ ਦੇ ਅਧੀਨ ਸਹੀ ਸਿਖਲਾਈ ਲੈ ਰਹੀ ਹੈ । ਇਸ ਸਮੇਂ ਦੌਰਾਨ ਉਸ ਨੇ ਵੱਖ-ਵੱਖ ਸਥਾਨਕ ਪੱਧਰ ਦੇ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਤਗਮੇ ਜਿੱਤੇ ਹਨ । ਉਸ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਸਨਮਾਨ ਵਿੱਚ ਉਸ ਨੂੰ ਮਾਇਲੋ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਲਈ ਚੁਣਿਆ ਗਿਆ ਸੀ ।

ਕੋਚ ਮਹਿਰੀਨ ਨੂੰ ਕਰਵਾਉਣਗੇ ਹੁਣ ਏਸ਼ੀਅਨ ਅਤੇ ਰਾਸ਼ਟਰਮੰਡਲ-ਪੱਧਰ ਦੀਆਂ ਚੈਂਪੀਅਨਸਿ਼ਪਾਂ ਦੀ ਤਿਆਰੀ

ਮਹਿਰੀਨ ਦੇ ਕੋਚ ਦੇ ਅਨੁਸਾਰ, ਉਹ ਹੁਣ ਉਸ ਨੂੰ ਏਸ਼ੀਅਨ ਅਤੇ ਰਾਸ਼ਟਰਮੰਡਲ-ਪੱਧਰ ਦੀਆਂ ਚੈਂਪੀਅਨਸਿ਼ਪਾਂ ਲਈ ਤਿਆਰ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਮਹਿਰੀਨ ਕੋਲ ਬਹੁਤ ਪ੍ਰਤਿਭਾ ਹੈ ਅਤੇ ਉਸ ਨੇ 18 ਦੇਸ਼ਾਂ ਦੇ 2,000 ਐਥਲੀਟਾਂ ਵਿੱਚ ਆਪਣੀ ਕਾਬਲੀਅਤ ਸਾਬਤ ਕੀਤੀ ਹੈ ।

Advertisement