Patiala Help Club Logo

ਪਾਕਿਸਤਾਨੀ ਪ੍ਰਧਾਨ ਮੰਤਰੀ ਦਿੱਤਾ ਫਿਰ ਇਕ ਵਾਰ ਵਿਵਾਦਤ ਬਿਆਨ

ਇਸਲਾਮਾਬਾਦ, 7 ਫਰਵਰੀ 2026 : ਪਾਕਿਸਤਾਨ (Pakistan) ਦੇ ਪ੍ਰਧਾਨ ਮੰਤਰੀ ਸ਼ਹਿਬਾਜ ਸ਼ਰੀਫ ਨੇ ਮੁਜੱਫਰਾਬਾਦ ਵਿਚ ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਫਿਰ ਇਕ ਵਾਰ ਵਿਵਾਦਤ ਬਿਆਨ ਦਾਗ ਦਿੱਤਾ ਹੈ ।

ਕੀ ਵਿਵਾਦ ਬਿਆਨ ਦਿੱਤਾ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ

ਮਿਲੀ ਜਾਣਕਾਰੀ ਅਨੁਸਾਰ ਮੁਜੱਫਰਾਬਾਦ ਵਿਖੇ ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਜੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ ਸ਼ਰੀਫ (Prime Minister Shahbaz Sharif) ਨੇ ਫਿਰ ਇਕ ਵਾਰ ਇਹ ਆਖ ਕੇ ਇਕ ਤਰ੍ਹਾਂ ਨਾਲ ਵਿਵਾਦਤ ਬਿਆਨ ਦੇ ਦਿੱਤਾ ਹੈ ਕਿ ਪੀ. ਓ. ਕੇ. (P. O. K.) ਵਿਚ ਕਸ਼ਮੀਰ ਪਾਕਿਸਤਾਨ ਦਾ ਹਿੱਸਾ ਬਣੇਗਾ ਨਾਲ ਫਿਰ ਇਕ ਵਾਰ ਸਾਰੇ ਪਾਸੇ ਬਹਿਸ ਛਿੜ ਗਈ ਹੈ । ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਪਾਕਿਸਤਾਨ ਕਸ਼ਮੀਰੀਆਂ ਦੇ ਨਾਲ ਮਜ਼ਬੂਤੀ ਨਾਲ ਖੜ੍ਹ ਹੈ ਅਤੇ ਜੰਮੂ-ਕਸ਼ਮੀਰ ਵਿਵਾਦ ਦਾ ਹੱਲ ਕਸ਼ਮੀਰ ਦੇ ਲੋਕਾਂ ਦੀ ਇੱਛਾ ਅਨੁਸਾਰ ਹੋਣਾ ਚਾਹੀਦਾ ਹੈ । ਸ਼ਾਹਬਾਜ਼ ਸ਼ਰੀਫ਼ (shqhbaz sharif) ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਵਾਦ ਦਾ ਹੱਲ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵਾਂ ਨੂੰ ਲਾਗੂ ਕਰਨ ਨਾਲ ਹੀ ਹੋ ਸਕਦਾ ਹੈ ।

ਪਾਕਿਸਤਾਨ ਖੇਤਰ ਵਿਚ ਸ਼ਾਂਤੀ ਚਾਹੁੰਦਾ ਹੈ : ਸ਼ਾਹਬਾਜ

ਉਨ੍ਹਾਂ ਕਿਹਾ ਕਿ ਮੈਂ ਪਾਕਿਸਤਾਨੀ ਲੋਕਾਂ ਅਤੇ ਪਾਕਿਸਤਾਨੀ ਅਗਵਾਈ ਵੱਲੋਂ ਕਸ਼ਮੀਰ ਦੇ ਆਪਣੇ ਭਰਾਵਾਂ ਨਾਲ ਇਕਜੁਟਤਾ ਦਿਖਾਉਣ ਆਇਆ ਹਾਂ । ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਸੰਸਥਾਪਕ (Founder of Pakistan) ਮੁਹੰਮਦ ਅਲੀ ਜਿਨਹਾ ਨੇ ਇਸ ਖੇਤਰ ਨੂੰ ਪਾਕਿਸਤਾਨ ਦੀ ਲਾਈਫ ਲਾਈਨ ਦੱਸਿਆ ਸੀ । ਸ਼ਾਹਬਾਜ਼ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਖੇਤਰ ਵਿੱਚ ਸ਼ਾਂਤੀ ਚਾਹੁੰਦਾ ਹੈ, ਪਰ ਇਹ ਸ਼ਾਂਤੀ ਬਰਾਬਰੀ ਅਤੇ ਨਿਆਂ ਦਾ ਆਧਾਰ ਵੀ ਸੰਭਵ ਹੈ । ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 5 ਫਰਵਰੀ ਨੂੰ ਪਾਕਿਸਤਾਨ ਵਿਚ ਕਸ਼ਮੀਰ ਇਕਜੁਟਤਾ ਦਿਨ ਮਨਿਆ ਗਿਆ ।

Advertisement