Patiala Help Club Logo

ਪੁਜਾਰੀ ਨੇ ਥਾਣਾ ਕੰਪਲੈਕਸ `ਚ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

ਝਾਂਸੀ, 11 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ (Uttar Pradesh) ਦੇ ਝਾਂਸੀ ਜਿਲੇ `ਚ ਛੇੜਛਾੜ ਦੇ ਦੋਸ਼ `ਚ ਗੁਰਸਰਾਏ ਥਾਣੇ ਲਿਆਂਦੇ ਗਏ ਇਕ ਪੁਜਾਰੀ ਨੇ ਥਾਣਾ ਕੰਪਲੈਕਸ `ਚ ਫਾਹਾ (Noose) ਲਗਾ ਲਿਆ ।

ਕੌਣ ਹੈ ਇਹ ਪੁਜਾਰੀ

ਉਪਰੋਕਤ ਵਾਪਰੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਪੁਲਸ ਸੁਪਰਡੈਂਟ (Additional Superintendent of Police) (ਦਿਹਾਤੀ) ਅਰਵਿੰਦ ਕੁਮਾਰ ਨੇ ਦੱਸਿਆ ਕਿ ਸਿੰਧਰ ਖੇਤਰ ਦੇ ਵਸਨੀਕ ਰਾਜੇਂਦਰ ਪ੍ਰਸਾਦ (62) ਨੂੰ ਐਤਵਾਰ ਨੂੰ ਇਕ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਗਿਆ ਸੀ ਪਰ ਸੋਮਵਾਰ ਸਵੇਰੇ ਉਸ ਨੇ ਗੁਰਸਰਾਏ ਪੁਲਸ ਸਟੇਸ਼ਨ ਕੰਪਲੈਕਸ ਵਿਚ ਫਾਹਾ ਲਾ ਕੇ ਖੁਦਕੁਸ਼ੀ (Suicide) ਦੀ ਕੋਸਿ਼ਸ਼ ਕੀਤੀ ।

ਘਟਨਾ ਸਬੰਧੀ ਕੀਤੀ ਜਾ ਰਹੀ ਹੈ ਜਾਂਚ : ਵਧੀਕ ਪੁਲਸ ਸੁਪਰਡੈਂਟ

ਉਨ੍ਹਾਂ ਦੱਸਿਆ ਕਿ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਤੁਰੰਤ ਇਲਾਜ ਲਈ ਸਿਹਤ ਕੇਂਦਰ `ਚ ਪਹੁੰਚਾਇਆ ਜਿੱਥੋਂ ਉਸ ਨੂੰ ਮੈਡੀਕਲ ਕਾਲਜ ਲਿਆਂਦਾ ਗਿਆ ਪਰ ਕੁਝ ਸਮੇਂ ਬਾਅਦ ਹੀ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ । ਕੁਮਾਰ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਭੇਜਿਆ ਗਿਆ ਹੈ ਅਤੇ ਇਸ ਘਟਨਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ ।

Advertisement