ਜਲੰਧਰ, 9 ਅਕਤੂਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਦੁੁਕਾਨਦਾਰਾਂ ਲਈ ਮੇਰੀ ਦੁਕਾਨ ਮੇਰਾ ਨਾਮ ਯੋਜਨਾ ਸ਼ੁਰੂ ਕੀਤੀ ਗਈ ਹੈ ।
ਕੀ ਹੈ ਇਹ ਮੇਰੀ ਦੁਕਾਨ ਮੇਰਾ ਨਾਮ ਯੋਜਨਾ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ (Government of Punjab) ਵਲੋਂ ਜੋ ਦੁਕਾਨਦਾਰਾਂ ਲਈ ਮੇਰੀ ਦੁਕਾਨ ਮੇਰਾ ਨਾਮ ਯੋਜਨਾ ਸ਼਼ੁਰੂ ਕੀਤੀ ਗਈ ਹੈ ਤਹਿਤ ਪੰਜਾਬ ਸਰਕਾਰ ਨੇ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਅਧੀਨ 12 ਸਾਲਾਂ ਤੋਂ ਵੱਧ ਸਮੇਂ ਤੋਂ ਕਾਨੂੰਨੀ ਤੌਰ `ਤੇ ਦੁਕਾਨਾਂ ਕਿਰਾਏ `ਤੇ ਜਾਂ ਲੀਜ਼ `ਤੇ ਲੈ ਰਹੇ ਦੁਕਾਨਦਾਰਾਂ ਨੂੰ ਮਾਲਕੀ ਅਧਿਕਾਰ ਦੇਣ ਲਈ ‘ਮੇਰੀ ਦੁਕਾਨ, ਮੇਰਾ ਨਾਮ` ਯੋਜਨਾ ਸ਼ੁਰੂ ਕੀਤੀ ਹੈ ।
ਕੀ ਆਖਿਆ ਲੋਕਲ ਬਾਡੀ ਮੰਤਰੀ ਨੇ
ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਕਿਹਾ ਕਿ 1 ਅਪ੍ਰੈਲ-2020 ਤੋਂ ਪਹਿਲਾਂ 12 ਸਾਲਾਂ ਤੋਂ ਕਾਨੂੰਨੀ ਕਬਜ਼ੇ ਦਾ ਸਬੂਤ ਰੱਖਣ ਵਾਲੇ ਯੋਗ ਦੁਕਾਨਦਾਰ ਅਰਜ਼ੀ ਦੇ ਸਕਦੇ ਹਨ । ਅਰਜ਼ੀਆਂ 6 ਨਵੰਬਰ ਤੱਕ ਸਬੰਧਤ ਨਗਰ ਨਿਗਮ ਜਾਂ ਕੌਂਸਲ ਦਫ਼ਤਰ `ਚ ਜਮ੍ਹਾ ਕਰਵਾਉਣੀਆਂ ਲਾਜ਼ਮੀ ਹਨ। ਇਸ ਯੋਜਨਾ ਤਹਿਤ 50 ਵਰਗ ਮੀਟਰ ਤੋਂ ਘੱਟ ਖੇਤਰਫਲ ਵਾਲੀਆਂ ਦੁਕਾਨਾਂ ਲਈ ਆਮਦਨ ਦੇ ਆਧਾਰ `ਤੇ ਰਿਆਇਤੀ ਦਰਾਂ ਤੈਅ ਕੀਤੀਆਂ ਗਈਆਂ ਹਨ।
ਕਿੰਨੀ ਆਮਦਨ ਵਾਲੇ ਲਈ ਕਿੰਨਾਂ ਹੋਵੇਗਾ ਟੈਕਸ
ਉਨ੍ਹਾਂ ਕਿਹਾ ਕਿ 3 ਲੱਖ ਰੁਪਏ ਤੋਂ ਘੱਟ ਆਮਦਨ ਵਾਲੇ ਲੋਕਾਂ ਨੂੰ ਕੁਲੈਕਟਰ ਰੇਟ ਦਾ 12.5 ਫੀਸਦੀ, 3 ਲੱਖ ਰੁਪਏ ਤੋਂ 8 ਲੱਖ ਰੁਪਏ ਦੇ ਵਿਚਕਾਰ ਆਮਦਨ ਵਾਲੇ ਲੋਕਾਂ ਨੂੰ 25 ਫੀਸਦੀ, 8 ਲੱਖ ਰੁਪਏ ਤੋਂ 15 ਲੱਖ ਰੁਪਏ ਦੇ ਵਿਚਕਾਰ ਆਮਦਨ ਵਾਲੇ ਲੋਕਾਂ ਨੂੰ 50 ਫੀਸਦੀ ਅਤੇ 15 ਲੱਖ ਰੁਪਏ ਤੋਂ ਵੱਧ ਆਮਦਨ ਵਾਲੇ ਲੋਕਾਂ ਨੂੰ 100 ਫੀਸਦੀ ਟੈਕਸ ਦੇਣਾ ਪਵੇਗਾ ।
ਕਿਸ ਕਿਸ ਵਲੋਂ ਕੀਤੀ ਜਾਵੇਗੀ ਅਰਜ਼ੀਆਂ ਦੀ ਜਾਂਚ
ਅਰਜ਼ੀਆਂ ਦੀ ਜਾਂਚ ਇਕ ਐੱਸ. ਡੀ. ਐੱਮ. ਪੱਧਰੀ ਕਮੇਟੀ ਵੱਲੋਂ ਕੀਤੀ ਜਾਵੇਗੀ ਅਤੇ ਕੀਮਤ ਇਕ ਡੀ. ਸੀ. ਪੱਧਰੀ ਕਮੇਟੀ ਦੁਆਰਾ ਤੈਅ ਕੀਤੀ ਜਾਵੇਗੀ । ਬੈਂਸ ਨੇ ਸਪੱਸ਼ਟ ਕੀਤਾ ਕਿਸਬ-ਟੇਨੈਂਟ ਅਤੇ ਪਾਰਕਾਂ, ਗਲੀਆਂ ਅਤੇ ਜਨਤਕ ਸਹੂਲਤਾਂ ਵਾਲੀਆਂ ਥਾਵਾਂ `ਤੇ ਕਬਜ਼ਾ ਕਰਨ ਵਾਲਿਆਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ ।








