Patiala Help Club Logo

ਸਕੂਲ ਸੰਚਾਲਕ ਨੇ ਸ਼ਾਪਿੰਗ ਮਾਲ ਦੀ 7ਵੀਂ ਮੰਜਿ਼ਲ ਤੋਂ ਛਾਲ ਮਾਰ ਕੀਤੀ ਖੁਦਕੁਸ਼ੀ

ਜੈਪੁਰ, 8 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਸ਼ਹਿਰ ਜੈਪੁਰ ਵਿਖੇ ਇਕ ਸਕੂਲ ਸੰਚਾਲਕ ਵਲੋਂ ਸ਼ਾਪਿੰਗ ਮਾਲ ਦੀ 7ਵੀਂ ਮੰਜਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ (Suicide) ਕੀਤੀ ਗਈ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜੈਪੁਰ ਵਿਖੇ ਜੋ ਇਕ ਪ੍ਰਾਈਵੇਟ ਸਕੂਲ ਦੇ ਸੰਚਾਲਕ ਵਲੋਂ ਸ਼ਾਪਿੰਗ ਮਾਲ (Shopping mall)  ਦੀ ਸਤਵੀਂ ਮੰਜਿਲ ਤੋਂ ਹੀ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗਈ ਹੈ ਦੀ ਪਛਾਣ 38 ਸਾਲਾ ਅਭਿਨਵ ਰਾਜ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਵਿਅਕਤੀ ਜੈਪੁਰ ਵਿਖੇ ਬਾਨੀ ਪਾਰਕ ਦਾ ਵਸਨੀਕ ਸੀ ਤੇ ਇਸੇ ਇਲਾਕੇ ਵਿਚ ਹੀ ਇਕ ਪ੍ਰਾਈਵੇਟ ਸਕੂਲ ਚਲਾਉਂਦਾ ਸੀ ।

ਕੀ ਆਖਿਆ ਪੁਲਸ ਨੇ

ਪੁਲਸ ਨੇ ਕਿਹਾ ਕਿ ਰਾਜ ਸੋਮਵਾਰ ਸਵੇਰੇ ਆਪਣੇ ਘਰੋਂ ਅਜਮੇਰ ਰੋਡ ਦੇ ਇਕ ਸ਼ਾਪਿੰਗ ਮਾਲ `ਚ ਗਿਆ ਸੀ । ਉਸ ਨੇ ਕਥਿਤ ਤੌਰ `ਤੇ ਮਾਲ ਦੀ ਸੱਤਵੀਂ ਮੰਜ਼ਿਲ (Seventh floor) ਤੋਂ ਛਾਲ ਮਾਰ ਦਿੱਤੀ । ਮੁੱਢਲੀ ਜਾਂਚ `ਚ ਸਾਹਮਣੇ ਆਇਆ ਕਿ ਰਾਜ ਵਿਆਹੁਤਾ ਝਗੜੇ ਕਾਰਨ ਤਣਾਅ `ਚ ਸੀ । ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

Advertisement