Patiala Help Club Logo

ਐੱਸ. ਐੱਸ. ਪੀ. ਦਫਤਰ ਦਾ ਸੀਨੀਅਰ ਕਲਰਕ ਰਿਸ਼ਵਤ ਲੈਂਦਾ ਕਾਬੂ

ਬਰਨਾਲਾ, 7 ਮਾਰਚ 2026 : ਵਿਜੀਲੈਂਸ ਵਿਭਾਗ (Vigilance Department) ਬਰਨਾਲਾ ਨੇ ਐੱਸ. ਐੱਸ. ਪੀ. ਦਫਤਰ ਵਿਖੇ ਸੀਨੀਅਰ ਕਲਰਕ (Senior Clerk) ਨੂੰ ਰਿਸ਼ਵਤ ਲੈਂਦੇ ਹੋਏ ਰੰਗੇ-ਹੱਥੀਂ ਗ੍ਰਿਫਤਾਰ (Arrested) ਕਰਨ ਦਾ ਦਾਅਵਾ ਕੀਤਾ ਹੈ ।

ਕੀ ਦੱਸਿਆ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਨੇ

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ (Vigilance) ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਪੁਲਸ ਦੇ ਸਹਾਇਕ ਥਾਣੇਦਾਰ ਮੱਖਣ ਸ਼ਾਹ ਵੱਲੋਂ ਜਿਲਾ ਪੁਲਸ ਮੁਖੀ ਦਫਤਰ ਦੇ ਸੀਨੀਅਰ ਕਲਰਕ ਦਵਿੰਦਰ ਸਿੰਘ ਦੇ ਖਿਲਾਫ ਸਿਕਾਇਤ ਦਿੱਤੀ ਗਈ ਸੀ । ਉਨ੍ਹਾਂ ਦੱਸਿਆ ਕਿ ਸਿਕਾਇਤ ਅਨੁਸਾਰ ਮੱਖਣ ਸ਼ਾਹ ਨੇ ਪੰਜਾਬ ਪੁਲਸ `ਚ ਆਪਣੇ ਸੇਵਾ ਕਾਰਜ ਨੂੰ ਵਧਾਉਣ ਲਈ ਅਪਲਾਈ ਕੀਤਾ ਹੋਇਆ ਸੀ ।

ਕਿਸ ਕਾਰਨ ਮੰਗੀ ਗਈ ਸੀ ਰਿਸ਼ਵਤ

ਇਸ ਸਬੰਧੀ ਫਾਈਲ ਨੂੰ ਅੱਗੇ ਤੋਰਨ ਲਈ ਜਦੋਂ ਉਹ ਐੱਸ. ਐੱਸ. ਪੀ. ਦਫਤਰ ਬਰਨਾਲਾ ਦੇ ਸੀਨੀਅਰ ਕਲਰਕ ਦਵਿੰਦਰ ਸਿੰਘ ਨੂੰ ਮਿਲਿਆ ਤਾਂ ਉਨ੍ਹਾਂ ਉਸ ਦੀ ਫਾਇਲ ਨੂੰ ਅੱਗੇ ਭੇਜਣ ਦੇ ਬਦਲੇ `ਚ ਮੱਖਣ ਸ਼ਾਹ ਕੋਲੋਂ 10 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ । ਵਿਜੀਲੈਂਸ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸਿਕਾਇਤ ਦੇ ਆਧਾਰ `ਤੇ ਵਿਜੀਲੈਂਸ ਬਿਊਰੋ ਵੱਲੋਂ ਦਵਿੰਦਰ ਸਿੰਘ ਨੂੰ ਰੰਗੇ ਹੱਥ ਕਾਬੂ ਕਰਨ ਦੀ ਯੋਜਨਾ ਬਣਾਈ ਗਈ, ਜਿਸ ਤਹਿਤ ਮੱਖਣ ਸ਼ਾਹ ਨੂੰ ਕੈਮੀਕਲ ਯੁਕਤ ਨਕਦੀ ਦੇ ਕੇ ਦਵਿੰਦਰ ਸਿੰਘ ਨੂੰ ਦੇਣ ਲਈ ਭੇਜਿਆ ਗਿਆ । ਜਿਉਂ ਹੀ ਮੱਖਣ ਸ਼ਾਹ ਵੱਲੋਂ ਦਵਿੰਦਰ ਸਿੰਘ ਨੂੰ ਕੈਮੀਕਲ ਲਗਾਏ ਹੋਏ ਪੈਸੇ ਦਿੱਤੇ ਤਾਂ ਵਿਜੀਲੈਂਸ ਅਧਿਕਾਰੀਆਂ ਵੱਲੋਂ ਦਵਿੰਦਰ ਸਿੰਘ ਨੂੰ ਮੌਕੇ `ਤੇ ਹੀ ਦਬੋਚ ਲਿਆ ਗਿਆ ।

Advertisement