Patiala Help Club Logo

ਅਮਰੀਕਾ ਵਿਚ ਗੈਰ-ਕਾਨੂੰਨੀ ਹਥਿਆਰ ਵੇਚਣ ਦੇ ਦੋਸ਼ ਹੇਠ ਹੋਈ ਸਜ਼ਾ

ਸੈਕਰਾਮੈਂਟੋ, 13 ਮਈ 2026 : ਅਮਰੀਕਾ (America) ਵਿਖੇ ਇਕ ਪੰਜਾਬੀ ਮੂਲ ਦੇ ਵਿਅਕਤੀ ਨੂੰ ਗੈਰ-ਕਾਨੂੰਨੀ ਤੌਰ ਤੇ ਹਥਿਆਰ ਵੇਚਣ ਦੇ ਮਾਮਲੇ ਵਿਚ ਅਮਰੀਕੀ ਅਦਾਲਤ ਵਲੋਂ ਸਜ਼ਾ (Punishment) ਸੁਣਾਈ ਗਈ ਹੈ ।

ਕੌਣ ਹੈ ਇਹ ਪੰਜਾਬੀ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਅਮਰੀਕੀ ਜਿ਼ਲ੍ਹਾ ਜੱਜ ਡੇਲ ਏ. ਡ੍ਰੋਜ਼ਡ ਜਿਸ ਵਲੋਂ ਲੰਘੇ ਦਿਨੀਂ ਲੋਡਾਈ ਦੇ 27 ਸਾਲਾ ਇਕ ਪੰਜਾਬੀ ਮੂਲ ਦੇ ਵਿਅਕਤੀ ਨੂੰ ਗੈਰ-ਕਾਨੂੰਨੀ (Illegal) ਤੌਰ `ਤੇ ਹਥਿਆਰ ਵੇਚਣ (Selling weapons) ਅਤੇ ਗੈਰ-ਕਾਨੂੰਨੀ ਤੌਰ `ਤੇ ਮਸ਼ੀਨ ਗੰਨ ਰੱਖਣ ਦੇ ਦੋਸ਼ ਵਿੱਚ ਸਜ਼ਾ ਸੁਣਾਈ ਗਈ ਹੈਦਾ ਨਾਮ ਜਸ਼ਨਪ੍ਰੀਤ ਸਿੰਘ ਹੈ। ਉਕਤ ਵਿਅਕਤੀ ਨੂੰ ਅਮਰੀਕੀ ਅਦਾਲਤ (American court) ਵਲੋਂ ਪੰਜ ਸਾਲ ਅਤੇ ਚਾਰ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ । ਇਹ ਐਲਾਨ ਅਮਰੀਕੀ ਅਟਾਰਨੀ ਐਰਿਕ ਗ੍ਰਾਂਟ ਵੱਲੋਂ ਕੀਤਾ ਗਿਆ ।

ਤਲਾਸ਼਼ੀ ਲੈਣ ਤੇ ਵੀ ਘਰ ਵਿਚੋਂ ਮਿਲੇ ਸਨ ਹਥਿਆਰ ਹੀ ਹਥਿਆਰ

ਅਦਾਲਤੀ ਦਸਤਾਵੇਜ਼ਾਂ ਅਨੁਸਾਰ ਜਸ਼ਨਪ੍ਰੀਤ ਸਿੰਘ “ਪੰਜਾਬੀ ਡੇਵਿਲਜ਼” ਮੋਟਰਸਾਈਕਲ ਕਲੱਬ ਦਾ ਸੰਸਥਾਪਕ ਸੀ, ਜੋ ਕਿ ਸਟਾਕਟਨ ਵਿੱਚ ਸਥਿਤ ਇੱਕ ਗੈਰ-ਕਾਨੂੰਨੀ ਮੋਟਰਸਾਈਕਲ ਗੈਂਗ ਸੀ, ਜਿਸਦਾ ਸਬੰਧ “ਹੈਲਜ਼ ਏਂਜਲਸ” ਨਾਲ ਸੀ । ਪ੍ਰਾਪਤ ਜਾਣਕਾਰੀ ਅਨੁਸਾਰ 6 ਜੂਨ 2025 ਨੂੰ ਜਸ਼ਨਪ੍ਰੀਤ ਸਿੰਘ ਨੇ ਇੱਕ ਗੁਪਤ ਅਧਿਕਾਰੀ ਨੂੰ ਕਈ ਹਥਿਆਰ ਵੇਚਣ ਦੀ ਕੋਸਿ਼ਸ਼ ਕੀਤੀ । ਇਨ੍ਹਾਂ ਹਥਿਆਰਾਂ ਵਿੱਚ ਇੱਕ ਛੋਟੀ-ਬੈਰਲ ਰਾਈਫਲ, ਤਿੰਨ ਅਸਾਲਟ ਹਥਿਆਰ, ਤਿੰਨ ਮਸ਼ੀਨਗੰਨ ਪਰਿਵਰਤਨ ਯੰਤਰ ਅਤੇ ਇੱਕ ਰਿਵਾਲਵਰ ਸ਼ਾਮਲ ਸਨ । ਜਸ਼ਨਪ੍ਰੀਤ ਸਿੰਘ ਦੇ ਘਰ ਦੀ ਤਲਾਸ਼ੀ ਲੈਣ `ਤੇ ਵੀ ਹਥਿਆਰ ਮਿਲੇ, ਜਿਨ੍ਹਾਂ ਵਿੱਚ ਇੱਕ ਮਸ਼ੀਨਗੰਨ, ਇੱਕ ਹੋਰ ਮਸ਼ੀਨਗਨ ਅਤੇ ਇੱਕ ਸਾਈਲੈਂਸਰ ਸ਼ਾਮਲ ਸੀ ।

Advertisement