ਇੰਗਲੈਂਡ, 20 ਜੂਨ 2026 : ਯੂਨਾਈਟਿਡ ਕਿੰਗਡਮ ਦੇ ਸੂਬੇ ਇੰਗਲੈਂਡ (England) ਦੇ ਸ਼ਹਿਰ ਸਮੈਥਵਿਕ ਵਿਖੇ ਇਕ ਸਿੱਖ ਵਿਅਕਤੀ ਨੂੰ ਕੁੱਟਮਾਰ (Beating) ਕਰਕੇ ਸੜਕ ਕੰਢੇ ਸੁੱਟੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।
ਕੀ ਹੈ ਪੂਰਾ ਮਾਮਲਾ
ਇੰਗਲੈਂਡ ਦੇ ਸ਼ਹਿਰ ਸਮੈਥਵਿਕ ਵਿਚ ਇਕ ਬਜ਼ੁਰਗ ਸਿੱਖ ਵਿਅਕਤੀ (Elderly Sikh person) `ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਹਾਲਤ ਸੜਕ ਕੰਢੇ ਸੁੱਟੇ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ। ਜਿਸਦੇ ਚਲਦਿਆਂ ਬਜ਼ੁਰਗ ਜਿਥੇ ਖੂਨ ਨਾਲ ਭਰਿਆ ਪਿਆ ਹੈ ਉਥੇ ਉਸਦੇ ਸਰੀਰ ਤੇ ਕਾਫੀ ਸੱਟਾਂ ਦੇ ਨਿਸ਼ਾਨ ਵੀ ਸਨ । ਪੁਲਸ ਮੁਤਾਬਕ ਸਿੱਖ ਵਿਅਕਤੀ ਨਾਲ ਕੁੱਟਮਾਰ ਤੋਂ ਇਲਾਵਾ ਉਸਨੂੰ ਸਾੜਨ ਦੀ ਕੋਸਿ਼ਸ਼ ਵੀ ਕੀਤੀ ਗਈ ਹੈ ।
ਪੁਲਸ ਨੇ ਕਰ ਦਿੱਤੀ ਹੈ ਮਾਮਲੇ ਦੀ ਜਾਂਚ ਸ਼ੁਰੂ
ਇੰਗਲੈਂਡ ਦੇ ਸ਼ਹਿਰ ਸਮੈਥਵਿਕ ਵਿਖੇ ਵਾਪਰੇ ਉਪਰੋਕਤ ਘਟਨਾਕ੍ਰਮ ਦੀ ਸਥਾਨਕ ਪੁਲਸ ਵਲੋਂ ਮਾਮਲਾ ਦਰਜ (Case registered) ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਮਾਮਲੇ ਦੇ ਸਬੰਧ ਵਿਚ ਦੋ ਨਾਬਾਲਗਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ । ਸਿੱਖ ਵਿਅਕਤੀ ਨਾਲ ਵਾਪਰੀ ਘਟਨਾ ਜੋ ਵੀਡੀਓ ਵਾਇਰਲ ਹੋਈ ਹੈ ਦੀ ਸ਼ੁਰੂਆਤ ਵਿਚ ਇੱਕ ਬਜ਼ੁਰਗ ਸਿੱਖ ਵਿਅਕਤੀ ਸੜਕ ਕੰਢੇ ਝਾੜੀਆਂ ਅਤੇ ਕੂੜੇ ਦੇ ਢੇਰ ਦੇ ਕੋਲ ਪਿਆ ਦਿਖਾਈ ਦੇ ਰਿਹਾ ਹੈ, ਜਿਸ ਵਿਚ ਉਸ ਦੀ ਹਾਲਤ ਬਹੁਤ ਨਾਜ਼ੁਕ ਜਾਪਦੀ ਹੈ ਅਤੇ ਉਸ ਦੇ ਕੱਪੜੇ ਪਾੜੇ ਹੋਏ ਹਨ, ਉਸ ਦੇ ਸਿਰ ਤੋਂ ਖੂਨ ਵਗ ਰਿਹਾ ਹੈ । ਉਸ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ `ਤੇ ਸੱਟਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ । ਘਟਨਾ ਵਾਲੀ ਥਾਂ `ਤੇ ਮੌਜੂਦ ਕੁਝ ਲੋਕਾਂ ਦਾ ਦਾਅਵਾ ਹੈ ਕਿ ਉਸ ਦੀ ਪਿੱਠ `ਤੇ ਸੜਨ ਵਰਗੇ ਨਿਸ਼ਾਨ ਸਨ। ਬਜ਼ੁਰਗ ਨੂੰ ਜ਼ਖ਼ਮੀ (Injured) ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ।
ਕਦੋਂ ਵਾਪਰੀ ਹੈ ਘਟਨਾ
ਵੈਸਟ ਮਿਡਲੈਂਡਜ਼ ਪੁਲਸ ਮੁਤਾਬਕ ਉਪਰੋਕਤ ਘਟਨਾ ਲਗਭਗ 14 ਜੂਨ ਦੀ ਰਾਤ ਨੂੰ ਵਾਪਰੀ ਹੈ ਜਿਸਦੀ ਜਾਂਚ ਜਾਰੀ ਹੈ । ਸਿੱਖ ਵਿਅਕਤੀ ਤੋਂ ਕੀਤੀ ਗਈ ਸ਼ੁਰੂਆਤੀ ਪੁੱਛਗਿੱਛ ਤੋਂ ਪਤਾ ਚੱਲਦਾ ਹੈ ਕਿ ਬਜ਼ੁਰਗ ਵਿਅਕਤੀ `ਤੇ ਹਮਲਾ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਅੱਗ ਲਗਾਉਣ ਦੀ ਕੋਸਿ਼ਸ਼ ਵੀ ਕੀਤੀ ਗਈ ਸੀ । ਇਸ ਮਾਮਲੇ ਸਬੰਧੀ 17 ਸਾਲ ਦੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਇੱਕ ਨੌਜਵਾਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ।
ਹਮਲੇ ਪਿੱਛੇ ਮੁੱਖ ਉਦੇਸ਼ ਦੇ ਹਰੇਕ ਪਹਿਲੂ ਦੀ ਕੀਤੀ ਜਾ ਰਹੀ ਹੈ ਜਾਂਚ
ਪੁਲਸ ਵਲੋਂ ਜਿਨ੍ਹਾਂ ਦੋ ਨਾਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਸਬੰਧੀ ਮਾਮਲੇ ਦੀ ਅਗਲੀ ਸੁਣਵਾਈ 17 ਜੁਲਾਈ ਨੂੰ ਹੋਣੀ ਹੈ । ਪੁਲਸ ਨੇ ਦੂਜੇ ਸ਼ੱਕੀ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ । ਮਾਮਲੇ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੁੱਛਗਿੱਛ ਕੀਤੀ ਜਾ ਰਹੀ ਹੈ । ਪੁਲਸ ਨੇ ਸਪੱਸ਼ਟ ਤੌਰ `ਤੇ ਕਿਹਾ ਹੈ ਕਿ ਹਮਲੇ ਦੇ ਪਿੱਛੇ ਦੇ ਮੁੱਖ ਉਦੇਸ਼ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ।








