ਮੈਸੂਰ `ਚ ਪਿਸ਼ਾਬ ਕਰਨ ਤੋਂ ਰੋਕਣ ਲਈ ਲਗਾਏ ਸਟੀਲ ਦੇ ਸ਼ੀਸ਼ੇ

ਮੈਸੂਰ, 9 ਮਈ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕ (Karnataka) ਵਿਖੇ ਜਨਤਕ ਥਾਵਾਂ ਤੇ ਪਿਸ਼ਾਬ ਕਰਨ ਵਾਲਿਆਂ ਨੂੰ ਰੋਕਣ ਲਈ ਸਟੀਲ ਦੇ ਸ਼ੀਸ਼ੇ ਲਗਾਏ ਜਾਣ ਦੀ ਨੀਤੀ ਅਪਣਾਏ ਜਾਣ ਦਾ ਪਤਾ ਚੱਲਿਆ ਹੈ ।

ਕਿਸ ਨੇ ਅਪਣਾਈ ਹੈ ਇਹ ਨੀਤੀ

ਮਿਲੀ ਜਾਣਕਾਰੀ ਅਨੁਸਾਰ ਸੜਕਾਂ ਦੇ ਕਿਨਾਰੇ ਖੁੱਲ੍ਹੇ ਵਿਚ ਲੋਕਾਂ ਦੀ ਪਿਸ਼ਾਬ ਕਰਨ ਦੀ ਆਦਤ ਤੋਂ ਪ੍ਰੇਸ਼ਾਨ ਮੈਸੂਰੂ ਨਗਰ ਨਿਗਮ (Mysuru Municipal Corporation) ਨੇ ਇਸ ਰੁਝਾਨ ਨੂੰ ਰੋਕਣ ਲਈ ਫੁੱਟਪਾਥਾਂ `ਤੇ ਚਮਕਦਾਰ ਸਟੀਲ ਦੇ ਸ਼ੀਸ਼ੇ ਲਗਾਉਣ ਦੀ ਇਕ ਅਨੋਖੀ ਰਣਨੀਤੀ ਅਪਣਾਈ ਹੈ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ । ਅਧਿਕਾਰੀਆਂ ਅਨੁਸਾਰ ਆਪਣੀ ਤਰ੍ਹਾਂ ਦੀ ਇਸ ਪਹਿਲ ਦੇ ਤਹਿਤ ਮੈਸੂਰ ਸਬ-ਅਰਬਨ ਬੱਸ ਅੱਡੇ ਦੇ ਸਾਹਮਣੇ 80 ਮੀਟਰ ਦੇ ਘੇਰੇ ਵਿਚ ਸ਼ੀਸ਼ੇ ਵਰਗੀ ਚਮਕ ਵਾਲੀਆਂ `ਸਟੇਨਲੈੱਸ ਸਟੀਲ` (Stainless steel) ਦੀਆਂ ਸ਼ੀਟਾਂ ਲਗਾਈਆਂ ਗਈਆਂ ਹਨ ।

ਕੀ ਦੱਸਿਆ ਅਧਿਕਾਰੀਆਂ ਨੇ

ਨਗਰ ਨਿਗਮ ਮੈਸੂਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਰਿਫਲੈਕਟਿਵ ਸਟੀਲ ਸ਼ੀਟਾਂ ਇਸ ਤਰੀਕੇ ਨਾਲ ਲਗਾਈਆਂ ਗਈਆਂ ਹਨ ਕਿ ਜਨਤਕ ਸਥਾਨ `ਤੇ ਪਿਸ਼ਾਬ ਕਰਨ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਆਪਣਾ ਪਰਛਾਵਾਂ (ਪ੍ਰਤੀਬਿੰਬ) ਦੇਖ ਲਵੇ ਅਤੇ ਸ਼ਰਮਿੰਦਗੀ ਮਹਿਸੂਸ ਕਰੇ ਅਤੇ ਅਜਿਹਾ ਕਰਨ ਤੋਂ ਬਚੇ । ਅਧਿਕਾਰੀਆਂ ਦੇ ਅਨੁਸਾਰ ਇਸ ਦਾ ਮਕਸਦ ਸਫਾਈ ਬਣਾਈ ਰੱਖਣਾ, ਜਨਤਕ ਪ੍ਰੇਸ਼ਾਨੀ ਨੂੰ ਰੋਕਣਾ ਅਤੇ ਨਾਗਰਿਕ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ । ਪਰਛਾਵੇਂ ਰਾਹੀਂ ਆਤਮ-ਜਾਗਰੂਕਤਾ ਪੈਦਾ ਕਰਨ ਦਾ ਇਹ ਇਕ ਸੌਖਾ ਪਰ ਮਨੋਵਿਗਿਆਨਕ ਤਰੀਕਾ ਹੈ ।