ਕੋਟਾ, 12 ਮਾਰਚ 2026 : ਕੋਟਾ (Quota) `ਚ ਸੋਸ਼ਲ ਮੀਡੀਆ ਰੀਲਜ਼ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ 2-3 ਨੌਜਵਾਨਾਂ ਨੇ ਕਥਿਤ ਤੌਰ `ਤੇ ਲੋਹੇ ਦੀਆਂ ਰਾਡਾਂ ਅਤੇ ਚਾਕੂ ਨਾਲ ਵਾਰ ਕਰ ਕੇ 17 ਸਾਲਾ ਇਕ ਵਿਦਿਆਰਥੀ ਦਾ ਕਤਲ (Student murder) ਕਰ ਦਿੱਤਾ ।
ਕਤਲ ਕੀਤਾ ਗਿਆ ਵਿਦਿਆਰਥੀ 11ਵੀਂ ਜਮਾਤ ਦਾ ਹੈ
ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਮੰਗਲਵਾਰ ਰਾਤ 11 ਵਜੇ ਉਦਯੋਗ ਨਗਰ ਥਾਣਾ ਖੇਤਰ ਦੇ ਪ੍ਰੇਮ ਨਗਰ `ਚ ਵਾਪਰੀ । ਪੀੜਤ ਇਕ ਵਿਆਹ ਸਮਾਰੋਹ ਤੋਂ ਪਰਤ ਰਿਹਾ ਸੀ ਜਦੋਂ ਹੀ ਉਸ ਨੂੰ ਰੋਕਿਆ ਗਿਆ । ਮ੍ਰਿਤਕ ਦੀ ਪਛਾਣ ਪ੍ਰੇਮ ਨਗਰ ਦੇ ਜਗਾ ਬਸਤੀ ਨਿਵਾਸੀ 11ਵੀਂ ਜਮਾਤ ਦੇ ਵਿਦਿਆਰਥੀ ਸ਼ੁਭਮ ਸੈਨ (Student Shubham Sen) ਵਜੋਂ ਹੋਈ ਹੈ । ਪੁਲਸ ਅਨੁਸਾਰ ਚੌਥ ਮਾਤਾ ਮੰਦਰ ਨੇੜੇ ਹੋਏ ਹਮਲੇ `ਚ ਸੈਨ ਨੂੰ ਗੰਭੀਰ ਸੱਟਾਂ ਲੱਗੀਆਂ । ਉਸ ਨੂੰ ਤੁਰੰਤ ਨਿਊ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।
ਇੰਸਪੈਕਟਰ ਜਿਤੇਂਦਰ ਸਿੰਘ ਨੇ ਕੀ ਦੱਸਿਆ
ਉਦਯੋਗ ਨਗਰ ਸਰਕਲ ਇੰਸਪੈਕਟਰ ਜਿਤੇਂਦਰ ਸਿੰਘ ਨੇ ਦੱਸਿਆ ਕਿ ਸੈਨ ਦੇ ਪੇਟ `ਚ ਡੂੰਘੇ ਜ਼ਖਮ ਸਨ ਅਤੇ ਜਿ਼ਆਦਾ ਖੂਨ ਵਗਣ ਕਾਰਨ ਉਹ ਮੌਕੇ `ਤੇ ਹੀ ਬੇਹੋਸ਼ ਹੋ ਕੇ ਡਿੱਗ ਪਿਆ । ਇੰਸਪੈਕਟਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਸਿਕਾਇਤ ਤੋਂ ਬਾਅਦ ਪੁਲਸ ਨੇ ਵਿਸ਼ਾਲ ਅਤੇ ਰਾਜ ਬੱਚਾ ਨਾਮੀ 2 ਮੁਲਜ਼ਮਾਂ ਖ਼ਿਲਾਫ ਕਤਲ ਦਾ ਮਾਮਲਾ ਦਰਜ (Case registered) ਕੀਤਾ ਹੈ । ਘਟਨਾ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਅਜੇ ਤੱਕ ਉਨ੍ਹਾਂ ਨੂੰ ਫੜਿਆ ਨਹੀਂ ਜਾ ਸਕਿਆ ਹੈ ।










