Patiala Help Club Logo

ਤਾਮਿਲਨਾਡੂ ਸਰਕਾਰ ਨੇ ਰੰਗਦਾਰ ਪਾਪੜਾਂ ਦੀ ਵਿਕਰੀ ‘ਤੇ ਲਗਾਈ ਰੋਕ

ਤਾਮਿਲਨਾਡੂ, 28 ਜੁਲਾਈ 2026 : ਭਾਰਤ ਦੇਸ਼ ਦੇ ਸ਼ਹਿਰ ਤਾਮਿਲਨਾਡੂ (Tamil Nadu) ਵਿਖੇ ਸਰਕਾਰ ਵਲੋਂ ਬਾਜ਼ਾਰਾਂ ਵਿਚ ਵੇਚੇ ਜਾਣ ਵਾਲੇ ਰੰਗਦਾਰ ਪਾਪੜਾਂ ਦੀ ਵਿਕਰੀ ‘ਤੇ ਰੋਕ ਲਗਾ ਦਿੱਤੀ ਹੈ ।

ਕਿਸ ਕਾਰਨ ਲਗਾਈ ਗਈ ਹੈ ਰੋਕ

ਮਿਲੀ ਜਾਣਕਾਰੀ ਅਨੁਸਾਰ ਤਾਮਿਲਨਾਡੂ ਵਿਖੇ ਜੋ ਸਰਕਾਰ ਵਲੋਂ ਬਾਜ਼ਾਰਾਂ ਵਿਚ ਵੇਚੇ ਜਾਣ ਵਾਲੇ ਰੰਗਦਾਰ ਪਾਪੜਾਂ (Colorful papads) ਦੀ ਵਿਕਰੀ ‘ਤੇ ਰੋਕ ਲਗਾਈ ਗਈ ਹੈ ਦਾ ਮੁੱਖ ਕਾਰਨ ਫੂਡ ਸੇਫਟੀ ਵਿਭਾਗ (Food Safety Department) ਦੀ ਜਾਂਚ ਵਿਚ ਇਨ੍ਹਾਂ ਰੰਗਦਾਰ ਪਾਪੜਾਂ ਵਿਚ ਮਿਲਾਇਆ ਜਾਣ ਵਾਲੇ ਰੰਗ ਵਿਚ ਸਿੰਥੈਟਿਕ ਦੀ ਵਰਤੋਂ ਹੋਣਾ ਹੈ, ਜੋ ਕਿ ਸਿੱਧੇ ਸਿੱਧੇ ਸਿਹਤ ਲਈ ਨੁਕਸਾਨਦਾਇਕ ਹੈ ।

ਫੂਡ ਸੇਫਟੀ ਵਿਭਾਗ ਨੇ ਦੱਸਿਆ ਬੱਚਿਆਂ ਲਈ ਖਤਰਾ

ਤਾਮਿਲਨਾਡੂ ਫੂਡ ਸੇਫਟੀ ਵਿਭਾਗ ਜਿਸਦੇ ਧਿਆਨ ਵਿਚ ਰੰਗਦਾਰ ਪਾਪੜਾਂ ਦਾ ਮਾਮਲਾ ਜਦੋਂ ਸਾਹਮਣੇ ਆਇਆ ਤਾਂ ਉਨ੍ਹਾਂ ਜਾਂਚ ਵਿਚ ਪਾਇਆ ਕਿ ਜੋ ਰੰਗ ਪਾਪੜਾਂ ਤੇ ਲਗਾ ਕੇ ਵੇਚੇ ਜਾ ਰਹੇ ਹਨ ਉਨ੍ਹਾਂ ਰੰਗਾਂ ਵਿਚ ਸਿੰਥੈਟਿਕ (Synthetic) ਭਰਿਆ ਹੋਇਆ ਹੈ । ਜਿਸ ਨਾਲ ਸਿਰਫ਼ ਬੱਚਿਆਂ ਦੀ ਹੀ ਸਿਹਤ ਨੂੰ ਖਤਰਾ ਨਹੀਂ ਹੈ ਬਲਕਿ ਜੋ ਵੀ ਇਨ੍ਹਾਂ ਸਿੰਥੈਟਿਕ ਰੰਗਾਂ ਵਾਲੇ ਪਾਪੜਾਂ ਦੀ ਵਰਤੋਂ ਕਰੇਗਾ ਦੀ ਸਿਹਤ ਨੂੰ ਖਤਰਾ ਹੀ ਰਹੇਗਾ ।

Advertisement