ਮੁੱਖ ਮੰਤਰੀ ਕਰ ਚੁੱਕੇ ਹਨ ਆਪਣਾ ਪੱਖ ਪਹਿਲਾਂ ਹੀ ਸਪੱਸ਼ਟ : ਅਮਨ ਅਰੋੜਾ

ਚੰਡੀਗੜ੍ਹ, 17 ਜੂਨ 2026 : ਆਮ ਆਦਮੀ ਪਾਰਟੀ (Aam Aadmi Party) ਦੇ ਸੀਨੀਅਰ ਨੇਤਾ ਕੈਬਨਿਟ ਮੰਤਰੀ ਪੰਜਾਬ ਅਮਨ ਅਰੋੜਾ ਨੇ ਆਖਿਆ ਹੈ ਕਿ ਮੁੱਖ ਮੰਤਰੀ (Chief Minister) ਪੰਜਾਬ ਪਹਿਲਾਂ ਹੀ ਆਪਣਾ ਪੱਖ ਸਪੱਸ਼ਟ ਕਰ ਚੁਕੇ ਹਨ ।

ਹੋਰ ਕੀ ਕੀ ਆਖਿਆ ਕੈਬਨਿਟ ਮੰਤਰੀ ਅਰੋੜਾ ਨੇ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨਾਲ ਜੁੜੇ ਵਿਵਾਦ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਣਾਏ ਗਏ ਫ਼ੈਸਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ (Aman Arora) ਨੇ ਕਿਹਾ ਕਿ ਮੁੱਖ ਮੰਤਰੀ ਇਸ ਮਾਮਲੇ `ਤੇ ਆਪਣਾ ਪੱਖ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਤੇ ਉਹ ਇਸ ਤੋਂ ਅੱਗੇ ਕੋਈ ਵਾਧੂ ਟਿੱਪਣੀ ਨਹੀਂ ਕਰਨਾ ਚਾਹੁੰਦੇ ।

ਮੁੱਖ ਮੰਤਰੀ ਜੋ ਕਹਿ ਚੁੱਕੇ ਹਨ, ਉਹੀ ਉਨ੍ਹਾਂ ਦਾ ਸਪੱਸ਼ਟ ਰੁਖ਼ ਹੈ : ਕੈਬਨਿਟ ਮੰਤਰੀ

ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਇਸ ਪੂਰੇ ਮਾਮਲੇ `ਤੇ ਆਪਣੀ ਗੱਲ ਰੱਖੀ ਸੀ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜੋ ਕਹਿ ਚੁੱਕੇ ਹਨ, ਉਹੀ ਉਨ੍ਹਾਂ ਦਾ ਸਪੱਸ਼ਟ ਰੁਖ਼ ਹੈ । ਉਨ੍ਹਾਂ ਕਿਹਾ ਕਿ ਵਿਵਾਦ ਨਾਲ ਜੁੜੇ ਤੱਥਾਂ ਦੀ ਪੁਸ਼ਟੀ ਕੇਵਲ ਫੋਰੈਂਸਿਕ ਜਾਂਚ (Forensic investigation) ਦੇ ਜ਼ਰੀਏ ਹੀ ਹੋ ਸਕਦੀ ਹੈ ਅਤੇ ਸੱਚਾਈ ਸਾਹਮਣੇ ਲਿਆਉਣ ਲਈ ਤਕਨੀਕੀ ਜਾਂਚ ਦਾ ਇੰਤਜ਼ਾਰ ਕੀਤਾ ਜਾਣਾ ਚਾਹੀਦਾ ਹੈ ।

ਹੋਰ ਕੀ ਆਖਿਆ ਕੈਬਨਿਟ ਮੰਤਰੀ ਨੇ

ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੇ ਅਨੁਸਾਰ ਮੁੱਖ ਮੰਤਰੀ ਦੇ ਸਪੱਸ਼ਟੀਕਰਨ ਤੋਂ ਬਾਅਦ ਫਿਲਹਾਲ ਇਸ ਤੋਂ ਅੱਗੇ ਕੁਝ ਕਹਿਣਾ ਉਚਿਤ ਨਹੀਂ ਹੋਵੇਗਾ । ਉਨ੍ਹਾਂ ਦੁਹਰਾਇਆ ਕਿ ਮਾਮਲੇ ਦੀ ਸਚਾਈ ਫੋਰੈਂਸਿਕ ਜਾਂਚ ਨਾਲ ਹੀ ਸਥਾਪਤ ਹੋ ਸਕਦੀ ਹੈ ।