ਵਿਆਹੁਤਾ ਮਹਿਲਾ ਵਲੋਂ ਖੁਦਕੁਸ਼ੀ ਕਰਨ ‘ਤੇ ਤਿੰਨ ਗ੍ਰਿਫ਼ਤਾਰ

ਮਹਾਰਾਸ਼ਟਰ, 20 ਜੂਨ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਜਿਲਾ ਠਾਣੇ ਵਿਖੇ ਇਕ ਵਿਆਹੁਤਾ ਮਹਿਲਾ ਵਲੋਂ ਵਿਆਹ ਦੇ ਸਿਰਫ਼ 48 ਦਿਨਾਂ ਦੌਰਾਨ ਹੀ ਖੁਦਕੁਸ਼ੀ (Suicide) ਕੀਤੀ ਗਈ ਹੈ ।

ਕੌਣ ਹੈ ਇਹ ਮਹਿਲਾ

ਮਿਲੀ ਜਾਣਕਾਰੀ ਮੁਤਾਬਕ ਮਹਾਰਾਸ਼ਟਰ ਦੇ ਠਾਣੇ ਜਿਲ੍ਹੇ (Thane District) ਵਿੱਚ ਜੋ 26 ਸਾਲਾ ਵਿਆਹੁਤਾ ਮਹਿਲਾ ਵਲੋਂ ਅਚਾਨਕ ਹੀ ਖੁਦਕੁਸ਼ੀ ਕਰ ਲਈ ਗਈ ਹੈ ਦੀ ਪਛਾਣ ਵਿਸ਼ਾਖਾ ਤਿਲਕਰ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਵਿਸ਼ਾਖਾ ਪੂਣੇ ਦੀ ਰਹਿਣ ਵਾਲੀ ਸੀ ਅਤੇ ਉਸ ਨੇ 30 ਅਪ੍ਰੈਲ ਨੂੰ ਠਾਣੇ ਜਿ਼ਲ੍ਹੇ ਦੇ ਅੰਬਰਨਾਥ ਦੇ ਰਹਿਣ ਵਾਲੇ ਡਾਕਟਰ ਨਿਤੀਨ ਤਿਲਕਰ ਨਾਲ ਵਿਆਹ ਕਰਵਾਇਆ ਸੀ । ਪੁਲਸ ਵਲੋਂ ਡਾਕਕਟਰ ਨਿਤੀਨ, ਉਸ ਦੀ ਮਾਂ ਛਾਇਆ ਅਤੇ ਉਸ ਦੇ ਭਰਾ ਨੂੰ ਗ੍ਰਿਫਤਾਰ (Arrested) ਕਰ ਲਿਆ ਗਿਆ ਹੈ ਤੇ ਤਿੰਨਾਂ ਵਿਰੁੱਧ ਦਾਜ ਲਈ ਪ੍ਰੇਸ਼ਾਨ ਕਰਨ ਅਤੇ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ (Case registered) ਕੀਤਾ ਗਿਆ ਹੈ ।

ਕੀ ਦੱਸਿਆ ਪਰਿਵਾਰਕ ਮੈਂਬਰਾਂ ਨੇ

ਪਰਿਵਾਰਕ ਮੈਂਬਰਾਂ ਮੁਤਾਬਕ ਉਕਤ ਮਹਿਲਾ ਨਿਤਿਨ ਵਿਸ਼ਾਖਾ `ਤੇ ਪਤੀ ਡਾਕਟਰ ਨਿਤੀਨ ਵਲੋਂ ਮਹਿਲਾ ਤੇ ਸ਼ੱਕ ਕੀਤਾ ਜਾਂਦਾ ਸੀ, ਜਿਸਦੇ ਚਲਦਿਆਂ ਮਹਿਲਾ ਉਪਰ ਨਜ਼ਰ ਰੱਖਣ ਲਈ ਘਰ ਦੇ ਅੰਦਰ ਅਤੇ ਬਾਹਰ ਸੀ. ਸੀ. ਟੀ. ਵੀ. ਕੈਮਰੇ ਵੀ ਲਗਾਏ ਸਨ । ਇਥੇ ਹੀ ਬਸ ਨਹੀਂ ਨਿਤੀਨ ਵਲੋਂ ਵਿਸ਼ਾਖਾ ਨੂੰ ਕਿਸੇ ਨਾਲ ਗੱਲ ਕਰਨ ਤੋਂ ਵੀ ਮਨ੍ਹਾ ਕੀਤਾ ਹੋਇਆ ਸੀ ਅਤੇ ਜੇਕਰ ਉਹ ਅਜਿਹਾ ਕਰਦੀ ਸੀ ਤਾਂ ਉਸ ਨੂੰ ਕੁੱਟਮਾਰ ਕੀਤੀ ਜਾਂਦੀ ਸੀ ।

ਪੀੜ੍ਹਤ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਕੀ ਜਾਣਕਾਰੀ ਦਿੱਤੀ

ਪੀੜ੍ਹਤ ਲੜਕੀ ਵਿਸ਼ਾਖਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਆਹ ਦੇ ਸਮੇਂ ਲਾੜੇ ਵਾਲੇ ਪੱਖ ਨੂੰ ਕੋਈ ਦਾਜ ਨਹੀਂ ਦਿੱਤਾ ਗਿਆ ਸੀ ਪਰ ਵਿਆਹ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਵਲੋਂ ਸੋਨਾ ਲਿਆਉਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ ।

ਖੁਦਕੁਸ਼ੀ ਕਰਨ ਵਾਲੀ ਮਹਿਲਾ ਨੇ ਮਾਪਿਆਂ ਨੂੰ ਜਾਣੂ ਕਰਵਾਇਆ ਸੀ ਆਪਣੇ ਹਾਲਾਤਾਂ ਸਬੰਧੀ

ਡਾਕਟਰ ਨਾਲ ਵਿਆਹੀ ਮਹਿਲਾ ਵਿਸ਼ਾਖਾ (Visakha) ਨੇ ਆਪਣੇ ਨਾਲ ਬੀਤ ਰਹੇ ਹਾਲਾਤਾਂ ਸਬੰਧੀ ਆਪਣੇ ਮਾਪਿਆਂ ਨੂੰ ਫ਼ੋਨ ਕੀਤਾ ਸੀ ਅਤੇ ਆਪਣੀ ਔਖੀ ਘੜੀ ਬਾਰੇ ਦੱਸਿਆ ਸੀ, ਜਿਸਦੇ ਚਲਦਿਆਂ ਉਸਦੇ ਮਾਪਿਆਂ ਨੇ ਸਹੁਰਿਆਂ ਨਾਲ ਗੱਲ ਕਰਨ ਅਤੇ ਉਸ ਨੂੰ ਘਰ ਵਾਪਸ ਲਿਆਉਣ ਲਈ ਧੀ ਦੇ ਸਹੁਰੇ ਘਰ ਜਾਣ ਦੀ ਯੋਜਨਾ ਬਣਾਈ ਸੀ ਪਰ ਪ੍ਰੇਸ਼ਾਨੀ ਨੂੰ ਹੋਰ ਬਰਦਾਸ਼ਤ ਨਾ ਕਰਦਿਆਂ ਵਿਸ਼ਾਖਾ ਵਲੋਂ 16 ਜੂਨ ਨੂੰ ਹੀ ਖੁਦਕੁਸ਼ੀ ਵਰਗਾ ਭਿਆਨਕ ਕਦਮ ਚੁੱਕਦਿਆਂ ਆਪਣੀ ਜਾਨ ਦੇ ਦਿੱਤੀ ਗਈ ।

ਸੀਨੀਅਰ ਪੁਲਸ ਇੰਸਪੈਕਟਰ ਨੇ ਕੀ ਜਾਣਕਾਰੀ ਦਿੱਤੀ

ਠਾਣੇ ਜਿ਼ਲੇ ਦੇ ਸਿ਼ਵਾਜੀਨਗਰ ਪੁਲਸ ਸਟੇਸ਼ਨ ਦੇ ਸੀਨੀਅਰ ਪੁਲਸ ਇੰਸਪੈਕਟਰ (Senior Police Inspector) ਰਮੇਸ਼ ਪਾਟਿਲ ਨੇ ਦੱਸਿਆ ਕਿ ਸਹੁਰੇ ਪਰਿਵਾਰ ਵਿਆਹ ਵਿੱਚ ਦਾਜ ਨਾ ਮਿਲਣ ਕਾਰਨ ਪ੍ਰੇਸ਼ਾਨ ਸਨ । ਵਿਸ਼ਾਖਾ ਦੇ ਪਿਤਾ ਜੋ ਕਿ ਪੁਣੇ ਵਿੱਚ ਇੱਕ ਰਿਕਸ਼ਾ ਚਾਲਕ ਹੈ, ਦਾਜ ਦੀਆਂ ਮੰਗਾਂ ਨੂੰ ਪੂਰਾ ਕਰਨ ਵਿੱਚ ਅਸਮਰੱਥ ਸਨ ।