ਬੰਗਲੌਰ ਵਿਚ ਹੋਇਆ ਇੱਕੋ ਪਰਿਵਾਰ ਦੇ ਤਿੰਨ ਜਣਿਆਂ ਦਾ ਕਤਲ

ਬੰਗਲੌਰ, 23 ਜੂਨ 2026 : ਭਾਰਤ ਦੇਸ਼ ਦੇ ਸ਼ਹਿਰ ਬੰਗਲੌਰ (Bangalore) ਦੇ ਇਕ ਅਪਾਰਟਮੈਂਟ ਵਿਚ ਰਹਿ ਰਹੇ ਤਿੰਨ ਵਿਅਕਤੀਆਂ ਦਾ ਕਤਲ (Murder) ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹਨ ਤਿੰਨੋ ਜਣੇ

ਮਿਲੀ ਜਾਣਕਾਰੀ ਅਨੁਸਾਰ ਬੰਗਲੌਰ ਦੇ ਜਿਸ ਅਪਾਰਟਮੈਂਟ ਵਿਚ ਰਹਿ ਰਹੇ ਤਿੰਨ ਵਿਅਕਤੀਆਂ (Three people) ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਮੁਥੁਲਕਸ਼ਮੀ, ਸੁਪ੍ਰਿਆ ਅਤੇ ਸੋਮਸੁੰਦਰ ਸ਼ਾਮਲ ਹਨ । ਦੱਸਣਯੋਗ ਹੈ ਕਿ ਉਕਤ ਤਿੰਨੋਂ ਜਣਿਆਂ ਦੇ ਕਤਲ ਦਾ ਜਿੰਮੇਵਾਰ ਇਸੇ ਘਰ ਦੀ ਪੁੱਤਰੀ ਸ਼ਵੇਤਾ ਤੇ ਉਸਦੇ ਬੁਆਏ ਫਰੈਂਡ ਨੂੰ ਮੰਨਿਆਂ ਜਾ ਰਿਹਾ ਹੈ । ਕਿਉੁਂਕਿ ਦੋਵੇਂ ਜਣੇ ਘਟਨਾ ਤੋਂ ਬਾਅਦ ਤੋਂ ਫਰਾਰ ਚੱਲ ਰਹੇ ਹਨ । ਪੁਲਸ ਵਲੋਂ ਦੋਹਾਂ ਦੀ ਭਾਲ ਕੀਤੀ ਜਾ ਰਹੀ ਹੈ ।

ਕੀ ਜਾਣਕਾਰੀ ਸਾਹਮਣੇ ਆਈ ਹੈ ਪੁਲਸ ਮੁਤਾਬਕ

ਬੰਗਲੌਰ ਦੀ ਪੁਲਸ ਮੁਤਾਬਕ ਸ਼ਵੇਤਾ ਆਪਣੇ ਬੁਆਏਫ੍ਰੈਂਡ ਨਾਲ ਲਿਵ-ਇਨ ਰਿਲੇਸ਼ਨਸਿ਼ਪ (Live-in relationship) ਵਿੱਚ ਰਹਿੰਦੀ ਸੀ ਪਰ ਉਸ ਦੇ ਮਾਤਾ-ਪਿਤਾ ਸੋਮਸੁੰਦਰ ਅਤੇ ਮੁਥੁਲਕਸ਼ਮੀ ਇਸ ਰਿਸ਼ਤੇ ਦੇ ਖਿ਼ਲਾਫ਼ ਸਨ । ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸੇ ਵਿਰੋਧ ਕਾਰਨ ਇਹ ਕਤਲ ਹੋਇਆ ਹੋ ਸਕਦਾ ਹੈ ।