Patiala Help Club Logo

ਰਾਈਫਲ ਨਾਲ ਖੇਡਦੇ ਵੇਲੇ ਤਿੰਨ ਸਾਲ ਦੇੇ ਬੱਚੇ ਦੇ ਪੇਟ ਵਿਚ ਲੱਗੀ ਗੋਲੀ

ਮੋਗਾ, 14 ਮਾਰਚ 2026 : ਪੰਜਾਬ ਦੇ ਸ਼ਹਿਰ ਮੋਗਾ (Moga) ਵਿਖੇ ਇਕ 12 ਬੋਰ ਦੀ ਰਾਈਫਲ ਨਾਲ ਖੇਡਦੇ ਖੇਡਦੇ ਤਿੰਨ ਸਾਲ ਦੇ ਬੱਚੇ ਦੇ ਪੇਟ ਵਿਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਣ ਦਾ ਸਮਾਚਾਰ ਹੈ ।

ਕਿਸ ਦਾ ਇਹ ਗੰਨਮੈਨ

ਮਿਲੀ ਜਾਣਕਾਰੀ ਅਨੁਸਾਰ ਮੋਗਾ ਵਿਖੇ ਥਾਣਾ ਸਿਟੀ ਸਾਊਥ ਦੇ ਖੇਤਰ ਮੁਹੱਲਾ ਕਿਸ਼ਨਪੁਰਾ ਵਿਚ ਜੋ ਰਾਈਫਲ ਨਾਲ ਖੇਡਦੇ ਵੇਲੇ ਤਿੰਨ ਸਾਲ ਦੇ ਬੱਚੇ ਦੇ ਢਿੱਡ ਵਿਚ ਗੋਲੀ (Bullet in the stomach) ਲੱਗਣ ਦਾ ਘਟਨਾਕ੍ਰਮ ਵਾਪਰਿਆ ਹੈ ਦੇ ਮਾਮਲੇ ਵਿਚ ਇਹ ਇਕ ਨਿਜੀ ਗੰਨਮੈਨ (Private Gunman) ਦੀ ਬੰਦੂਕ ਹੈ ਤੇ ਇਸ ਸਾਬਕਾ ਫੌਜੀ ਨੂੰ ਗੰਨਮੈਨ ਦੇ ਤੌਰ ਤੇ ਆਮ ਆਦਮੀ ਪਾਰਟੀ ਦੇ ਯੂਥ ਆਗੂ ਪੁਨੀਤ ਸਾਜੀ ਨੇ ਆਪਣੀ ਸੁਰੱਖਿਆ ਨੂੰ ਦੇਖਦਿਆਂ ਰੱਖਿਆ ਹੋਇਆ ਸੀ ।

ਕਿਵੇਂ ਵਾਪਰਿਆ ਹਾਦਸਾ

ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਸਾਬਕਾ ਫ਼ੌਜੀ ਰੋਜ਼ਾਨਾ ਵਾਂਗ ਅਪਣੀ 12 ਬੋਰ ਦੀ ਰਾਈਫ਼ਲ (12 bore rifle) ਸਮੇਤ ਡਿਊਟੀ ’ਤੇ ਤਾਇਨਾਤ ਸੀ । ਉਧਰ ਪੁਨੀਤ ਸਾਜੀ ਕਮਰੇ ਵਿਚ ਖਾਣਾ ਖਾ ਰਹੇ ਸਨ ਕਿ ਇਸੇ ਦੌਰਾਨ ਉਨ੍ਹਾਂ ਦਾ ਕਰੀਬ 3 ਸਾਲ ਦਾ ਪੁੱਤਰ ਸਕੂਲ ਵਿਚ ਪ੍ਰੀਖਿਆ ਦੇ ਕੇ ਘਰ ਪਹੁੰਚਿਆ । ਜਿੱਥੇ ਗੰਨਮੈਨ ਦੀ ਲਾਪ੍ਰਵਾਹੀ ਕਾਰਨ ਅਨ-ਲੌਕ ਪਈ 12 ਬੋਰ ਦੀ ਰਾਈਫ਼ਲ ਨਾਲ ਖੇਡਦੇ ਹੋਏ ਬੱਚਾ ਅਚਾਨਕ ਛੇੜਛਾੜ ਕਰਨ ਲੱਗਾ ਕਿ ਇਸੇ ਦੌਰਾਨ ਰਾਈਫ਼ਲ ਵਿਚੋਂ ਅਚਾਨਕ ਗੋਲੀ ਚੱਲ ਗਈ, ਜੋ ਮਾਸੂਮ ਬੱਚੇ ਦੇ ਪੱਟ ਵਿਚ ਜਾ ਲੱਗੀ । ਦੂਜੇ ਪਾਸੇ ਘਟਨਾ ਤੋਂ ਬਾਅਦ ਨਿਜੀ ਤੌਰ ’ਤੇ ਰਖਿਆ ਹੋਇਆ ਗੰਨਮੈਨ ਘਰੋਂ ਗ਼ਾਇਬ ਹੋ ਗਿਆ ਹੈ ।

Advertisement