ਹਿਮਾਚਲ ਪ੍ਰਦੇਸ਼, 27 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਵਿਖੇ ਸ਼ਰਧਾਲੂਆਂ ਨਾਲ ਭਰੀ ਇਕ ਬਸ ਦੇ ਸੜਕ ਹਾਦਸੇ (Road accidents) ਦਾ ਸਿ਼ਕਾਰ ਹੋਣ ਕਾਰਨ ਦੋ ਦੀ ਮੌਤ ਤੇ ਕਈ ਜਖਮੀ ਹੋਏ ਹਨ ।
ਕਿਵੇਂ ਵਾਪਰਿਆ ਹੈ ਸੜਕ ਹਾਦਸਾ
ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਤੋਂ ਵਾਪਸ ਅੰਮ੍ਰਿਤਸਰ ਨੂੰ ਜਾ ਰਹੀ ਜਿਸ ਬਸ ਦੇ ਬੇਕਾਬੂ ਹੋ ਕੇ ਪਲਟ ਜਾਣ ਕਾਰਨ ਇਕ ਵੱਡਾ ਸੜਕ ਹਾਦਸਾ ਵਾਪਰਿਆ ਹੈ ਵਿਚ 35 ਸ਼ਰਧਾਲੂ ਮੌਜੂਦ ਸਨ ਵਿਚੋਂ ਇਕ ਦੀ ਮੌਤ (Death) ਹੋ ਗਈ ਹੈ ਜਦੋਂ ਕਿ 13 ਸ਼ਰਧਾਲੂ ਜਖਮੀ ਹੋਏ ਹਨ । ਸੜਕ ਹਾਦਸੇ ਵਿਚ ਜਿਸ ਦੂਸਰੇ ਵਿਅਕਤੀ ਦੀ ਮੌਤ ਹੋਈ ਹੈ ਉਹ ਵਿਅਕਤੀ ਸੜਕ ‘ਤੇ ਪੈਦਲ ਜਾ ਰਿਹਾ ਸੀ ਕਿ ਬਸ ਦੀ ਲਪੇਟ ਵਿਚ ਗਿਆ ।
ਜਖਮੀਆਂ ਦਾ ਕੀਤਾ ਜਾ ਰਿਹਾ ਇਲਾਜ
ਪ੍ਰਾਪਤ ਸੂਚਨਾ ਮੁਤਾਬਕ ਸ਼ਰਧਾਲੂਆਂ ਨਾਲ ਭਰੀ ਬਸ ਜੋ ਹਾਦਸੇ ਦਾ ਸਿ਼ਕਾਰ ਹੋਈ ਹੈ ਵਿਚ 9 ਜਖਮੀ (Injured) ਵਿਅਕਤੀ ਬਰਸਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਹਨ, ਜਦਕਿ ਗੰਭੀਰ ਰੂਪ ਵਿੱਚ ਜ਼ਖ਼ਮੀ ਦੋ ਵਿਅਕਤੀਆਂ ਨੂੰ ਪੀ. ਜੀ. ਆਈ. ਚੰਡੀਗੜ੍ਹ ਅਤੇ ਦੋ ਹੋਰਾਂ ਨੂੰ ਹਮੀਰਪੁਰ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ । ਬੱਸ ਵਿੱਚ 35 ਤੋਂ ਵੱਧ ਸ਼ਰਧਾਲੂ ਸਵਾਰ ਸਨ । ਉਹ ਬਾਬਾ ਬਾਲਕ ਨਾਥ ਮੰਦਰ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਤੋਂ ਆਏ ਸਨ ਅਤੇ ਮੱਥਾ ਟੇਕਣ ਤੋਂ ਬਾਅਦ ਵਾਪਸ ਅੰਮ੍ਰਿਤਸਰ ਪਰਤ ਰਹੇ ਸਨ ।
ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਅਗਲੀ ਕਾਰਵਾਈ
ਹਿਮਾਚਲ ਪ੍ਰਦੇਸ਼ ਦੀ ਪੁਲਸ ਟੀਮ ਵਲੋਂ ਹਾਦਸੇ ਦੇ ਸਿ਼ਕਾਰ ਵਿਅਕਤੀਆਂ ਦੀ ਮਦਦ ਕਰਨ ਤੋਂ ਬਾਅਦ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅਗਲੇਰੀ ਕਾਰਵਾਈ ਤਹਿਤ ਕੇਸ ਵੀ ਦਰਜ ਕੀਤਾ ਗਿਆ ਹੈ ।










