Patiala Help Club Logo

ਰਾਮਬਨ ਵਿਚ ਕਾਰ ਅੰਦਰ ਮ੍ਰਿਤਕ ਮਿਲੇ ਦੋ ਪੁਲਸ ਮੁਲਾਜ਼ਮ

ਜੰਮੂ, 24 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ (Jammu and Kashmir) ਦੇ ਜਿਲਾ ਰਾਮਬਨ ਵਿਖੇ ਇਕ ਕਾਰ ਦੇ ਅੰਦਰ ਦੋ ਪੁਲਸ ਮੁਲਾਜਮਾਂ ਦੇ ਮ੍ਰਿਤਕ (Deceased) ਮਿਲਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਦੇ ਰਾਮਬਨ ਜਿ਼ਲੇ ਵਿਚ ਜੋ ਬੀਤੇ ਦਿਨੀਂ ਇਕ ਕਾਰ ਦੇ ਅੰਦਰ ਜੋ ਦੋ ਪੁਲਸ ਮੁਲਾਜ਼ਮ ਮ੍ਰਿਤਕ ਪਾਏ ਗਏ ਹਨ ਦੀ ਪਛਾਣ ਫਰੀਦ ਅਹਿਮਦ ਅਤੇ ਮੁਹੰਮਦ ਯਾਕੂਬ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਲੋਕਾਂ ਵਲੋਂ ਜਦੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਵਲੋਂ ਦੋਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ।

ਕਿਸ ਕਿਸ ਅਹੁਦੇ ‘ਤੇ ਤਾਇਨਾਤ ਸਨ ਦੋਵੇਂ ਜਣੇ

ਉਕਤ ਦੋ ਪੁਲਸ ਅਧਿਕਾਰੀਆਂ ਸਬੰਧੀ ਅਧਿਕਾਰਤ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਫਰੀਦ ਅਹਿਮਦ ਰਾਮਬਨ ਦੇ ਜਿਲਾ ਪੁਲਸ ਲਾਈਨਜ਼ ਦੇ ਹੈੱਡ ਕਾਂਸਟੇਬਲ ਹਨ ਅਤੇ ਮੁਹੰਮਦ ਯਾਕੂਬ ਸਿਲੈਕਸ਼ਨ ਗ੍ਰੇਡ ਕਾਂਸਟੇਬਲ` ਸਨ । ਉਨ੍ਹਾਂ ਦੀ ਮੌਤ ਦਾ ਕਾਰਨ ਪਤਾ ਨਹੀਂ `ਚੱਲ ਚੱਲ ਸਕਿਆ ਹੈ ।  ਪੁਲਸ ਨੇ ਇਸ ਘਟਨਾ ਦੀ ਜਾਂਚ (Investigation of the incident) ਸ਼ੁਰੂ ਕਰ ਦਿੱਤੀ ਹੈ ।

Advertisement