ਦੇਹਰਾਦੂਨ, 28 ਜਨਵਰੀ 2026 : ਉਤਰਾਖੰਡ (Uttarakhand) `ਚ ਯੂਨੀਫਾਰਮ ਸਿਵਲ ਕੋਡ (ਯੂ. ਸੀ. ਸੀ.) ਲਾਗੂ ਹੋਣ ਦੀ ਪਹਿਲੀ ਵਰ੍ਹੇਗੰਢ ਤੋਂ ਸਿਰਫ਼ ਇਕ ਦਿਨ ਪਹਿਲਾਂ ਮੰਗਲਵਾਰ ਇਸ ਸਬੰਧ `ਚ ਇਕ ਆਰਡੀਨੈਂਸ (Ordinance) ਜਾਰੀ ਕੀਤਾ ਗਿਆ ।
ਪਛਾਣ ਲੁਕਾ ਕੇ ਕੀਤਾ ਗਿਆ ਵਿਆਹ ਹੋ ਸਕਦਾ ਹੈ ਰੱਦ
ਇਸ `ਚ ਮੁੱਖ ਨੁਕਤਾ ਇਹ ਹੈ ਕਿ ਜੇ ਵਿਆਹ ਦੌਰਾਨ ਕੋਈ ਵੀ ਧਿਰ ਆਪਣੀ ਪਛਾਣ (Identify yourself) ਲੁਕਾਉਂਦੀ ਹੈ ਤਾਂ ਵਿਆਹ ਨੂੰ ਰੱਦ ਕਰਨ ਲਈ ਅਦਾਲਤੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ । ਯੂਨੀਫਾਰਮ ਸਿਵਲ ਕੋਡ (Uniform Civil Code) 2024 ਸੋਧ ਬਾਰੇ ਆਰਡੀਨੈਂਸ ‘ਚ ਰਾਜਪਾਲ ਦੀ ਸਹਿਮਤੀ ਤੋਂ ਬਾਅਦ ਲਾਗੂ ਕੀਤਾ ਗਿਆ ਹੈ ।
ਆਰਡੀਨੈਂਸ ਆਧਾਰਤ ਸੋਧਿਆ ਬਿੱਲ ਕੀਤਾ ਜਾਵੇਗਾ ਸੈਸ਼ਨ ਵਿਚ ਪੇਸ਼
ਇਹ ਆਰਡੀਨੈਂਸ ਯੂ. ਸੀ. ਸੀ. ਦੇ ਪ੍ਰਭਾਵਸ਼ਾਲੀ, ਪਾਰਦਰਸ਼ੀ ਤੇ ਸੁਚਾਰੂ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਕੋਡ ਦੇ ਵੱਖ-ਵੱਖ ਉਪਬੰਧਾਂ `ਚ ਪ੍ਰਕਿਰਿਆਤਮਕ, ਪ੍ਰਸ਼ਾਸਕੀ ਤੇ ਦੰਡ ਸੁਧਾਰ ਪੇਸ਼ ਕਰਦਾ ਹੈ । ਆਰਡੀਨੈਂਸ `ਤੇ ਆਧਾਰਿਤ ਇਕ ਸੋਧਿਆ ਬਿੱਲ ਹੁਣ ਵਿਧਾਨ ਸਭਾ ਦੇ ਆਉਣ ਵਾਲੇ ਸੈਸ਼ਨ `ਚ ਪੇਸ਼ ਕੀਤਾ ਜਾਵੇਗਾ ।









