ਪੇਸ਼ਾਵਰ ਵਿਖੇ ਬਣੇ ਕੌਂਸਲੇਟ ਨੂੰ ਸਥਾਈ ਤੌਰ ਤੇ ਬੰਦ ਕਰੇਗਾ ਅਮਰੀਕਾ

ਵਾਸਿ਼ੰਗਟਨ, 12 ਮਾਰਚ 2026 : ਅਮਰੀਕਾ (America) ਵਲੋਂ ਪਾਕਿਸਤਾਨ ਦੇ ਪੇਸ਼ਾਵਰ ਵਿਖੇ ਬਣੇ ਕੌਂਸਲੇਟ (consulate) ਨੂੰ ਸਥਾਈ ਤੌਰ ਤੇ ਬੰਦ ਕਰਨ  (close) ਦਾ ਫ਼ੈਸਲਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਆਖਿਆ ਐਸੋਸੀਏਟਿਡ ਪ੍ਰੈਸ ਨੇ

ਮਿਲੀ ਜਾਣਕਾਰੀ ਅਨੁਸਾਰ ਅਮਰੀਕੀ ਵਿਦੇਸ਼ ਵਿਭਾਗ (US State Department) ਵਲੋਂ ਜੋ ਪਾਕਿਸਤਾਨ ਦੇ ਪੇਸ਼ਾਵਰ ਵਿਖੇ ਬਣੇ ਅਮਰੀਕੀ ਕੌਂਸਲੇਟ (American Consulate) ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਟਿਡ ਪ੍ਰੈਸ ਨੇ ਦੱਸਿਆ ਕਿ ਬੁੱਧਵਾਰ ਨੂੰ ਪ੍ਰਾਪਤ ਨੋਟੀਫਿਕੇਸ਼ਨ ਦੀ ਇੱਕ ਕਾਪੀ ਅਨੁਸਾਰ ਵਿਭਾਗ ਨੇ ਇਸ ਹਫ਼ਤੇ ਕਾਂਗਰਸ ਨੂੰ ਕੌਂਸਲੇਟ ਨੂੰ ਬੰਦ ਕਰਨ ਦੇ ਆਪਣੇ ਇਰਾਦੇ ਬਾਰੇ ਸੂਚਿਤ ਕੀਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਇਸ ਨਾਲ ਸਾਲਾਨਾ 7.5 ਮਿਲੀਅਨ ਡਾਲਰ ਦੀ ਬਚਤ ਹੋਵੇਗੀ ਅਤੇ ਪਾਕਿਸਤਾਨ ਵਿੱਚ ਅਮਰੀਕੀ ਰਾਸ਼ਟਰੀ ਹਿੱਤਾਂ ਨੂੰ ਅੱਗੇ ਵਧਾਉਣ ਦੀ ਇਸਦੀ ਯੋਗਤਾ `ਤੇ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ ।