ਮਹਾਰਾਸ਼ਟਰ, 20 ਜੂਨ 2026 : ਭਾਰਤ ਦੇਸ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਪੂਣੇ ਵਿਖੇ ਘੁੰਮਣ ਆਏ ਨੌਜਵਾਨ ਦੀ ਖੱਡ ਵਿਚ ਅਚਾਨਕ ਹੀ ਡਿੱਗਣ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਪੁਣੇ ਵਿੱਚ ਲੋਹਗੜ ਕਿਲ੍ਹਾ ਘੁੰਮਣ ਆਇਆ ਇੱਕ ਨੌਜਵਾਨ ਫੋਟੋਆਂ ਖਿੱਚਦਾ ਹੋਇਆ 400 ਫੁੱਟ ਡੂੰਘੀ ਖੱਡ (Deep pit) ਵਿੱਚ ਡਿੱਗ ਗਿਆ। ਜਿਸ ਨਾਲ ਉਸ ਦੀ ਮੌਕੇ `ਤੇ ਹੀ ਮੌਤ ਹੋ ਗਈ । ਪੁਲਸ ਦੇ ਅਨੁਸਾਰ ਤੇਜ਼ ਹਵਾਵਾਂ ਕਾਰਨ ਉਹ ਆਪਣਾ ਸੰਤੁਲਨ ਗੁਆ ਬੈਠਾ ਅਤੇ ਫਿਸਲ ਗਿਆ । ਮ੍ਰਿਤਕ ਦੀ ਪਛਾਣ ਕੇਤਨ ਵਿਸ਼ਾਲ ਅਗਰਵਾਲ (Ketan Vishal Agarwal) ਵਜੋਂ ਹੋਈ ਹੈ । ਉਹ ਪੁਣੇ ਦੇ ਨੇੜੇ ਗਹੁੰਜੇ ਦਾ ਰਹਿਣ ਵਾਲਾ ਸੀ ਅਤੇ ਇੱਕ ਰੀਅਲ ਅਸਟੇਟ ਕੰਪਨੀ ਦਾ ਡਾਇਰੈਕਟਰ ਸੀ ।
ਨੌਜਵਾਨ ਦਾ ਹੋਣਾ ਸੀ ਨਵੰਬਰ ਵਿਚ ਵਿਆਹ
ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਆਪਣੀ ਮੰਗੇਤਰ ਦਾ ਜਨਮ ਦਿਨ ਮਨਾਉਣ ਲਈ ਕਿਲ੍ਹੇ `ਤੇ ਗਿਆ ਸੀ ਜਿਥੇ ਉਸ ਦਾ ਪੈਰ ਫਿਸਲ ਗਿਆ ਤੇ ਉਹ ਡੂੰਘੀ ਖੱਡ ਵਿਚ ਡਿੱਗ ਗਿਆ । ਮ੍ਰਿਤਕ ਨੌਜਵਾਨ ਦਾ ਵਿਆਹ ਇਸ ਸਾਲ ਨਵੰਬਰ ਵਿੱਚ ਹੋਣਾ ਸੀ । ਲੋਨਾਵਾਲਾ ਪੇਂਡੂ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਦਿਨੇਸ਼ ਤਾਇਡੇ ਨੇ ਦੱਸਿਆ ਕਿ ਘਟਨਾ ਸਮੇਂ ਤੇਜ਼ ਹਵਾਵਾਂ ਚੱਲ ਰਹੀਆਂ ਸਨ ।
ਪੋਸਟਮਾਰਟਮ ਕਰਕੇ ਮਾਮਲਾ ਕਰ ਲਿਆ ਗਿਆ ਹੈ ਦਰਜ
ਅਗਰਵਾਲ ਦਾ ਵਿਆਹ ਨਵੰਬਰ ਵਿੱਚ ਹੋਣਾ ਸੀ ਅਤੇ ਪਤਾ ਲੱਗਾ ਹੈ ਕਿ ਪਰਿਵਾਰਾਂ ਨੇ ਵਿਆਹ ਲਈ ਰਾਜਸਥਾਨ ਦੇ ਉਦੈਪੁਰ ਵਿੱਚ ਇੱਕ ਪੈਲੇਸ ਬੁੱਕ ਵੀ ਕਰਵਾ ਲਿਆ ਸੀ । ਪੁਲਸ ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਗਿਆ ਹੈ । ਦੁਰਘਟਨਾ ਮੌਤ ਦਾ ਮਾਮਲਾ ਦਰਜ (Case registered) ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ ।








