Patiala Help Club Logo

ਬਰਨਾਲਾ ਵਿਖੇ ਪਿੰਡ ਦੇ ਟੋਭੇ ਵਿਚ ਡੁੱਬਣ ਦੇ ਕਾਰਨ ਹੋਈ ਨੌਜਵਾਨ ਦੀ ਮੌਤ

ਬਰਨਾਲਾ, 7 ਸਤੰਬਰ 2026 : ਪੰਜਾਬ ਦੇ ਜਿਲਾ ਬਰਨਾਲਾ (Barnala) ਦੇ ਪਿੰਡ ਕਾਲੇੇਕੇ ਵਿਖੇ ਪਿੰਡ ਅੰਦਰ ਬਣੇ ਟੋਭੇ ਦੇ ਵਿਚ ਡੁੱਬ ਜਾਣ ਦੇ ਕਾਰਨ ਪਿੰਡ ਦੇ ਇਕ ਨੌਜਵਾਨ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਬਰਲਾਨਾ ਦੇ ਪਿੰਡ ਕਾਲੇਕੇ (Village Kaleke) ਦੇ ਜਿਸ ਵਸਨੀਕ ਨੌਜਵਾਨ ਦੀ ਪਿੰਡ ਦੇ ਅੰਦਰ ਬਣੇ ਟੋਭੇ ਵਿਚ ਡੁੱਬਣ (Drowning pond) ਦੇ ਕਾਰਨ ਮੌਤ ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਨੌਜਵਾਨ ਦੀ ਪਛਾਣ ਹਰਦੀਪ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਨੌਜਵਾਨ ਨੇ ਟੋਭੇ ਦੇ ਅੰਦਰ ਸਿਲੰਡਰ ਤੈਰਦਾ ਹੋਇਆ ਵੇਖਿਆ ਸੀ ਤੇ ਉਸਨੂੰ ਕੱਢਣ ਲਈ ਹੀ ਉਹ ਟੋਭੇ ਅੰਦਰ ਚਲਿਆ ਗਿਆ ਤੇ ਪਾਣੀ ਡੂੰਘਾ ਅਤੇ ਗਾਰਾ ਹੋਣ ਕਾਰਨ ਅੰਦਰ ਹੀ ਫਸ ਕੇ ਡੁੱਬ ਗਿਆ ।

ਪਿੰਡ ਵਾਸੀਆਂ ਨੇ ਗੋਤਾਖੋਰ ਮੰਗਿਆ ਕੱਢਿਆ ਨੌਜਵਾਨ ਨੂੰ ਬਾਹਰ

ਪ੍ਰਾਪਤ ਸੂਚਨਾ ਮੁਤਾਬਕ ਉਕਤ ਵਾਪਰੇ ਘਟਨਾਕ੍ਰਮ ਦੌਰਾਨ ਮੌਤ ਦੇ ਘਾਟ ਉਤਰੇ ਨੌਜਵਾਨ ਦੀ ਲਾਸ਼ ਬਾਹਰ ਕੱਢਣ ਲਈ ਪਿੰਡ ਵਾਸੀਆਂ ਵਲੋਂ ਪੰਚਾਇਤ ਦੇ ਸਹਿਯੋਗ ਨਾਲ ਗੋਤਾਖੋਰ ਮੰਗਵਾਏ ਗਏ ਅਤੇ ਲਾਸ਼ ਨੂੰ ਬਾਹਰ ਕੱਢਿਆ ਗਿਆ । ਪਿੰਡ ਵਿਚ ਵਾਪਰੇ ਇਸ ਹਾਦਸੇ ਕਾਰਨ ਨੌਜਵਾਨ ਦੇ ਘਰ ਅਤੇ ਸਮੁੱਚੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ ।

Advertisement