Patiala Help Club Logo

ਸੁਨਾਮ ਵਿਖੇ ਲੜੀਆਂ ਲਗਾਉਂਦੇ ਸਮੇਂ ਕਰੰਟ ਲੱਗਣ ਨਾਲ ਹੋਈ ਨੌਜਵਾਨ ਦੀ ਮੌਤ

ਸੁਨਾਮ, 29 ਅਕਤੂਬਰ 2026 : ਜਿਲਾ ਸੰਗਰੂਰ ਅਧੀਨ ਆਉਂਦੇ ਸ਼ਹਿਰ ਸੁਨਾਮ (Sunam) ਵਿਖੇ ਇਕ ਦੁਕਾਨ ‘ਤੇ ਦੀਵਾਲੀ ਦੇ ਤਿਓਹਾਰ ਦੀਆਂ ਲੜੀਆਂ ਲਗਾਉਂਦੇ ਵੇਲੇ ਕਰੰਟ ਲੱਗਣ (electric shock) ਕਾਰਨ ਨੌਜਵਾਨ ਦੀ ਮੌਤ ਹੋ ਗਈ ਹੈ ।

ਕੌਣ ਹੈ ਇਹ ਨੌੌਜਵਾਨ

ਮਿਲੀ ਜਾਣਕਾਰੀ ਅਨੁਸਾਰ ਸੁਨਾਮ ਦੇ ਸਿਨੇਮਾ ਰੋਡ ਵਿਖੇ ਜੋ ਇਕ ਦੁਕਾਨ ਤੇ ਦੀਵਾਲੀ ਦੇ ਤਿਓਹਾਰ ਦੀਆਂ ਲੜੀਆਂ ਲਗਾਉਂਦਿਆਂ ਇਕ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ (Death) ਹੋ ਗਈ ਹੈ ਦੀ ਪਛਾਣ 20 ਸਾਲਾ ਨੌਜਵਾਨ ਕਮਲਜੀਤ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਜਿਸ ਸਮੇਂ ਨੌਜਵਾਨ ਲੜੀਆਂ ਲਗਾ ਰਿਹਾ ਸੀ ਦੁਕਾਨ ਦੇ ਉਪਰ ਤੋਂ ਹਾਈ ਵੋਲਟੇਜ ਦੀਆਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆ ਗਿਆ ।

Advertisement

punjab hockey