Patiala Help Club Logo

ਮਹਾਰਾਜਗੰਜ `ਚ ਨੌਜਵਾਨ ਦੀ ਗੋਲੀ ਮਾਰ ਕੇ ਕਰ ਦਿੱਤੀ ਹੱਤਿਆ

ਮਹਾਰਾਜਗੰਜ, 19 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਮਹਾਰਾਜਗੰਜ ਵਿਖੇ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ (Murder) ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ `ਚ ਮਹਾਰਾਜਗੰਜ ਜਿਲੇ (Maharajganj district) ਦੇ ਪੁਰੰਦਰਪੁਰ ਥਾਣਾ ਖੇਤਰ ਅਧੀਨ ਆਉਂਦੇ ਸਮਰਧੀਰਾ ਪਿੰਡ `ਚ ਵੀਰਵਾਰ ਦੇਰ ਰਾਤ ਜੋ ਇਕ 20 ਸਾਲਾ ਨੌਜਵਾਨ ਨੂੰ ਮਾਮੂਲੀ ਝਗੜੇ ਤੋਂ ਬਾਅਦ ਮੰਦਰ `ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਵਿਚ ਮੌਤ ਦੇ ਘਾਟ ਉਤਰੇ ਨੌਜਵਾਨ ਦੀ ਜੀਸ਼ਾਨ ਦੇ ਤੌਰ ‘ਤੇ ਹੋਈ ਹੈ ।

ਕਿੰਨੇ ਵਿਅਕਤੀਆਂ ਨੂੰ ਲਿਆ ਗਿਆ ਹੈ ਹਿਰਾਸਤ ਵਿਚ

ਪ੍ਰਾਪਤ ਸੂਚਨਾ ਮੁਤਾਬਕ ਉਕਤ ਨੌਜਵਾਨ ਦੇ ਕਤਲ ਕੀਤੇ ਜਾਣ ਦੇ ਮਾਮਲੇ ਵਿਚ ਪੁਲਸ ਨੇ ਘਟਨਾ ਸਬੰਧੀ ਵਿਅਕਤੀਆਂ ਨੂੰ ਹਿਰਾਸਤ `ਚ ਲਿਆ ਹੈ । ਅਪਰਾਧ `ਚ ਵਰਤੀ ਗਈ ਪਿਸਤੌਲ ਵੀ ਬਰਾਮਦ ਕਰ ਲਈ ਗਈ ਹੈ ।

ਕੀ ਗੱਲ ਸਾਹਮਣੇ ਆਈ ਪਰਿਵਾਰਕ ਮੈਂਬਰਾਂ ਅਨੁਸਾਰ

ਪਰਿਵਾਰਕ ਮੈਂਬਰਾਂ ਅਨੁਸਾਰ ਜ਼ੀਸ਼ਾਨ ਦੇਰ ਰਾਤ ਕਿਸੇ ਕੰਮ ਲਈ ਸਮਰਧੀਰਾ ਚੌਰਾਹੇ `ਤੇ ਗਿਆ ਸੀ । ਘਟਨਾ ਦੌਰਾਨ ਉਸ ਦਾ 2 ਨੌਜਵਾਨਾਂ ਨਾਲ ਝਗੜਾ ਹੋ ਗਿਆ । ਝਗੜਾ ਵਧਣ `ਤੇ ਉਨ੍ਹਾਂ ਉਸ ਨੂੰ ਮੰਦਰ `ਚ ਪਿਸਤੌਲ ਨਾਲ ਗੋਲੀ ਮਾਰ ਦਿੱਤੀ । ਜ਼ੀਸ਼ਾਨ ਗੰਭੀਰ ਰੂਪ `ਚ ਜ਼ਖਮੀ ਹੋ ਗਿਆ । ਪੁਲਸ ਉਸ ਨੂੰ ਬਨਕਤੀ ਦੇ ਹਸਪਤਾਲ ਲੈ ਗਈ, ਜਿੱਥੇ ਇਲਾਜ ਦੌਰਾਨ ਦੇਰ ਰਾਤ ਉਸ ਦੀ ਮੌਤ ਹੋ ਗਈ ।

Advertisement