Patiala Help Club Logo

7 ਸਾਲਾ ਬੱਚੀ ਦਾ ਜਬਰ ਜਨਾਹ ਕਰਨ ਤੋਂ ਬਾਅਦ ਗਲਾ ਘੁਟ ਕੇੇ ਕਤਲ

ਰੂਪਨਗਰ, 24 ਨਵੰਬਰ 2026 : ਪੰਜਾਬ ਦੇ ਜਿਲਾ ਰੂਪਨਗਰ (District Rupnagar) ਵਿਖੇ ਨਾਬਾਲਗ ਬੱਚੀ ਨਾਲ ਜਬਰ ਜਨਾਹ ਤੋੋਂ ਬਾਅਦ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਜਿਸ ਵਿਅਕਤੀ ਵਲੋਂ 7 ਸਾਲਾ ਨਾਬਾਲਗ ਬੱਚੀ ਨਾਲ ਜਬਰ ਜਨਾਹ (Rape) ਕਰਨ ਤੋਂ ਬਾਅਦ ਜੰਗਲਾ ਵਿਚ ਲਿਜਾ ਕੇ ਕਤਲ ਕਰਨ ਦਾ ਘਟਨਾਕ੍ਰਮ ਵਾਪਰਿਆ ਹੈ ਦੇ ਮਾਮਲੇ ਵਿਚ ਉਪਰੋਕਤ ਘਟਨਾਕ੍ਰਮ ਨੂੰ ਅੰਜਾਮ ਦੇਣ ਵਾਲੇ ਦੀ ਪਛਾਣ ਬਿਕਾਸ ਕੁਮਾਰ ਦੇ ਤੌਰ ‘ਤੇ ਹੋਈ ਹੈ ।

ਕੀ ਦੱਸਿਆ ਐਸ. ਪੀ. (ਡਿਟੈਕਟਿਵ) ਨੇ

ਉਪਰੋਕਤ ਵਾਪਰੇ ਜਬਰ ਜਨਾਹ ਅਤੇ ਕਤਲ ਦੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਕਪਤਾਨ ਪੁਲਸ (ਡਿਟੈਕਟਿਵ) ਹਰਸਿਮਰਤ ਸਿੰਘ ਛੇਤਰਾ ਨੇ ਦੱਸਿਆ ਕਿ ਰੂਪਨਗਰ ਪੁਲਸ ਨੇ 7 ਸਾਲ ਦੀ ਬੱਚੀ ਦੇ ਕਾਤਲਨੂੰ ਮਹਿਜ਼ 10 ਘੰਟਿਆਂ ਵਿਚ ਗ੍ਰਿਫਤਾਰ (Arrested) ਕਰ ਲਿਆ ਜੋ ਸਥਾਨਕ ਰੇਲਵੇ ਸਟੇਸ਼ਨ ਤੋਂ ਬਿਹਾਰ ਭੱਜਣ ਦੀ ਫਿਰਾਕ ਵਿਚ ਸੀ ।

ਕਦੋਂ ਪ੍ਰਾਪਤ ਹੋਈ ਸੀ ਪੁਲਸ ਨੂੰ ਬੱਚੀ ਦੇ ਗੁੰਮ ਹੋਣ ਦੀ ਸੂਚਨਾ

ਕਪਤਾਨ ਪੁਲਸ (ਡਿਟੈਕਟਿਵ) ਹਰਸਿਮਰਤ ਸਿੰਘ ਛੇਤਰਾ ਨੇ ਦੱਸਿਆ ਕਿ 22 ਨਵੰਬਰ ਨੂੰ 7 ਸਾਲਾ ਬੱਚੀ ਦੇ ਗੁੰਮ ਹੋਣ ਦੀ ਇਤਲਾਹ ਮਿਲਣ ਉੱਤੇ ਮੁਕੱਦਮਾ ਦਰਜ ਕਰ ਕੇ ਪੁਲਸ ਟੀਮਾਂ ਬਣਾਈਆਂ ਗਈਆਂ । ਪੁਲਸ ਵੱਲੋਂ ਖੁਫੀਆ ਅਤੇ ਟੈਕਨੀਕਲ ਤਕਨੀਕ ਦੇ ਆਧਾਰ ਉੱਤੇ ਮੁਲਜ਼ਮ ਬਿਕਾਸ ਕੁਮਾਰ ਨੂੰ ਰੇਲਵੇ ਸਟੇਸ਼ਨ ਤੋਂ ਕਾਬੂ ਕੀਤਾ ।

ਕੀ ਦੱਸਿਆ ਮੁਲਜਮ ਨੇ ਪੁੱਛਗਿੱਛ ਦੌਰਾਨ

ਪੁੱਛਗਿੱਛ ਦੌਰਾਨ ਬਿਕਾਸ ਕੁਮਾਰ ਨੇ ਮੰਨਿਆ ਕਿ ਉਸ ਨੇ ਪਹਿਲਾਂ ਬੱਚੀ ਨੂੰ 10 ਰੁਪਏ ਦੇ ਕੇ ਕੁਰਕੁਰਿਆਂ ਦਾ ਪੈਕਟ ਦਿਵਾਇਆ ਅਤੇ ਫਿਰ ਉਸ ਨੂੰ ਜੰਗਲ ਵਿਚ ਲੈ ਗਿਆ ਜਿੱਥੇ ਉਸ ਵੱਲੋਂ ਲੜਕੀ ਦੀਆਂ ਬਾਹਾਂ ਦਰੱਖਤ ਨਾਲ ਬੰਨ੍ਹ ਕੇ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ -ਬੱਚੀ ਵੱਲੋਂ ਹੋਲਾ ਪਾਉਣ `ਤੇ ਉਸ ਦੇ ਮੂੰਹ ਉੱਤੇ 7 ਇਕ ਹੱਥ ਰੱਖ ਕੇ ਦੂਜੇ ਹੱਥ ਨਾਲ ਉਸ ਦਾ ਗਲਾ ਘੁੱਟ ਕੇ ਮਾਰ ਦਿੱਤਾ ਗਿਆ ਫਿਰ ਲਾਸ਼ ਨੂੰ ਪਾਣੀ ਵਿਚ ਸੁੱਟ ਦਿੱਤਾ ਗਿਆ ।

ਕੀ ਦੱਸਿਆ ਗਿਆ ਪੁਲਸ ਵਲੋਂ

ਪੁਲਸ ਨੇ ਦੱਸਿਆ ਕਿ ਪੁਲਸ ਦੀਆਂ ਟੀਮਾਂ ਜੰਗਲ ਵਿਚ ਬੱਚੀ ਦੀ ਭਾਲ ਕਰ ਰਹੀਆਂ ਸਨ ਤਾਂ ਮੁੱਖ ਅਫਸਰ ਥਾਣਾ ਸਿਟੀ ਬਲਵਿੰਦਰ ਸਿੰਘ ਨੇ ਬੱਚੀ ਦੀ ਲਾਸ਼ ਨੂੰ ਝਾੜੀਆਂ ਵਿਚ ਵਹਿ ਰਹੇ ਪਾਣੀ ਵਿਚੋਂ ਬਰਾਮਦ ਕੀਤਾ ਜਿਸ ਦੀ ਗਰਦਨ ਉੱਤੇ ਗਲਾ ਘੁੱਟਣ ਦੇ ਨਿਸ਼ਾਨ ਸਨ । ਉਨ੍ਹਾਂ ਦੱਸਿਆ ਕਿ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਮੋਰਚਰੀ ਵਿਚ ਰਖਵਾਇਆ ਗਿਆ ਹੈ । ਜੇ ਪੋਸਟਮਾਰਟਮ ਰਿਪੋਰਟ ਵਿਚ ਜਬਰ-ਜ਼ਨਾਹ ਦੀ ਪੁਸ਼ਟੀ ਹੁੰਦੀ ਹੈ ਤਾਂ ਬਣਦੀਆਂ ਧਾਰਾਵਾਂ ਉਪਰੰਤ ਜੁਰਮ 103 ਬੀ. ਐੱਨ. ਐੱਸ. ਦਾ ਵਾਧਾ ਕੀਤਾ ਗਿਆ ਹੈ ।

Advertisement

punjab hockey
Meeting