Patiala Help Club Logo

ਕਾਂਗਰਸੀ ਨੇਤਾ ਸੋਨੀਆ ਗਾਂਧੀ ਨੂੰ ਸਾਵਰਕਰ ਬਾਰੇ ਟਿੱਪਣੀ ਕਰਨ ’ਤੇ ਕਾਨੂੰਨੀ ਨੋਟਿਸ

ਪੂਣੇੇ, 24 ਨਵੰਬਰ 2026 : ਕਾਂਗਰਸ ਪਾਰਟੀ ਦੀ ਸੀਨੀਅਰ ਨੇਤਾ ਸੋਨੀਆ ਗਾਂਧੀ (Sonia Gandhi) ਨੂੰ ਵੀਰ ਸਾਵਰਕਰ ਸਬੰਧੀ ਗਲਤੀ ਅਤੇ ਮਾਣਹਾਨੀ ਵਾਲੀਆਂ ਟਿੱਪਣੀਆਂ ਕਰਨ ‘ਤੇ ਨੋਟਿਸ ਭੇਜਿਆ ਹੈ ।

ਕਿਸ ਵਲੋਂ ਭੇਜਿਆ ਗਿਆ ਹੈ ਕਾਨੂੰਨੀ ਨੋਟਿਸ

ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਪੂਣੇ ਵਿਖੇ ਕਾਂਗਰਸ ਆਗੂ ਸੋਨੀਆ ਗਾਂਧੀ ਨੂੰ ਵੀਰ ਸਾਵਰਕਰ (Veer Savarkar) ਬਾਰੇ ਗ਼ਲਤ ਅਤੇ ਮਾਣਹਾਨੀ ਵਾਲੀਆਂ ਟਿੱਪਣੀਆਂ ਕਰਨ ਦੇ ਦੋਸ਼ ਹੇਠ ਜੋ ਕਾਨੂੰਨੀ ਨੋਟਿਸ (Legal notice) ਭੇਜਿਆ ਗਿਆ ਹੈ ਇਹ ਨੋਟਿਸ ਵੀ. ਡੀ. ਸਾਵਰਕਰ ਦੇ ਪੜਪੋਤੇ ਸਤਿਆਕੀ ਸਾਵਰਕਰ ਵੱਲੋਂ ਭੇਜਿਆ ਗਿਆ ਹੈ ।

ਕੀ ਆਖਿਆ ਗਿਆ ਹੈ ਨੋਟਿਸ ਵਿਚ

ਇਸ ਨੋਟਿਸ ਵਿੱਚ ਸੋਨੀਆ ਗਾਂਧੀ ਤੋਂ ਉਨ੍ਹਾਂ ਦੀ ਕਿਤਾਬ ‘ਬਿਲੌਂਗਿੰਗ : ਏ ਜਰਨੀ ਆਫ ਲਵ’ ਵਿੱਚ ਕੀਤੇ ਗਏ ਦਾਅਵਿਆਂ ਦੇ ਤੱਥ ਜਾਂ ਸਬੂਤ ਮੰਗੇ ਗਏ ਹਨ । ਵਕੀਲ ਮੁਤਾਬਕ ਕਿਤਾਬ ਦੇ ਪੰਨਾ ਨੰਬਰ 201 ਅਤੇ 443 ’ਤੇ ਵੀਰ ਸਾਵਰਕਰ ਬਾਰੇ ਗ਼ਲਤ ਜਾਣਕਾਰੀ ਦਿੱਤੀ ਗਈ ਹੈ ।

ਕਿੰਨਾਂ ਸਮਾਂ ਦਿੱਤਾ ਗਿਆ ਹੈ ਸੋਨੀਆ ਗਾਂਧੀ ਨੂੰ ਜਵਾਬ ਦੇਣ ਲਈ

ਸਤਿਆਕੀ ਸਾਵਰਕਰ ਨੇ ਸੋਨੀਆ ਗਾਂਧੀ ਨੂੰ ਜਵਾਬ ਦੇਣ ਲਈ 15 ਦਿਨਾਂ ਦਾ ਸਮਾਂ ਦਿੱਤਾ ਹੈ । ਜੇਕਰ ਉਹ ਇਸ ਸਮੇਂ ਦੌਰਾਨ ਜਵਾਬ ਨਹੀਂ ਦਿੰਦੇ ਤਾਂ ਸਤਿਆਕੀ ਸਾਵਰਕਰ ਪੁਣੇ ਦੀ ਜਿਲ੍ਹਾ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਨਗੇ । ਫਿਲਹਾਲ ਇਹ ਕਾਨੂੰਨੀ ਕਾਰਵਾਈ ਮਾਣਹਾਨੀ ਦੇ ਮਾਮਲੇ ਤੱਕ ਹੀ ਸੀਮਤ ਹੈ ।

Advertisement

punjab hockey
Meeting