ਢਾਕਾ, 24 ਨਵੰਬਰ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਬੰਗਲਾਦੇਸ਼ (Bangladesh) ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਮੁੜ ਬੰਗਲਾਦੇਸ਼ ਜਾਣ ਦੀ ਤਾਰੀਕ ਤੈਅ ਹੋਣ ਦਾ ਸਮਾਚਾਰ ਹੈ ।
ਕੀ ਤਾਰੀਕ ਹੋਈ ਹੈ ਤੈਅ
ਮਿਲੀ ਜਾਣਕਾਰੀ ਅਨੁਸਾਰ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ (Former Prime Minister Sheikh Hasina) ਜਿਨ੍ਹਾਂ ਦੇ ਪਹਿਲੀ ਵਾਰ ਆਪਣੇ ਦੇਸ਼ ਵਾਪਸ ਪਰਤਣ ਦੀ ਤਰੀਕ ਤੈਅ ਹੋ ਚੁੱਕੀ ਹੈ ਉਹ 16 ਦਸੰਬਰ ਦੱਸੀ ਜਾ ਰਹੀ ਹੈ, ਜਿਸ ਤਾਰੀਕ ਨੂੰ ਆਪਣੇ ਦੇਸ਼ ਪਰਤਣਾ ਚਾਹੁੰਦੀ ਹਨ । ਦੱਸਣਯੋਗ ਹੈ ਕਿ ਇਸ ਲਈ ਉਨ੍ਹਾਂ ਨੇ ਤਾਰਿਕ ਰਹਿਮਾਨ ਸਰਕਾਰ ਤੋਂ ਜਹਾਜ਼ ਭੇਜਣ ਦੀ ਮੰਗ ਕੀਤੀ ਹੈ ।
ਕੀ ਜਾਣਕਾਰੀ ਦਿੱਤੀ ਗਈ ਹੈ ਹਸੀਨਾ ਦੇ ਬੁਲਾਰੇ ਵਲੋਂ
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹਸੀਨਾ ਦੇ ਬੁਲਾਰੇ ਸਈਅਦ ਮੋਜ਼ੰਮਲ ਅਲੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ । ਉਨ੍ਹਾਂ ਦੱਸਿਆ ਕਿ ਹਸੀਨਾ ਸਰਕਾਰੀ ਏਅਰਲਾਈਨ ਬਿਮਾਨ ਬੰਗਲਾਦੇਸ਼ ਦੀ ਉਡਾਣ ਰਾਹੀਂ ਦਿੱਲੀ ਤੋਂ ਢਾਕਾ ਪਰਤਣਾ ਚਾਹੁੰਦੀ ਹੈ । ਬੰਗਲਾਦੇਸ਼ ਸਰਕਾਰ ਨੇ ਹਸੀਨਾ ਦੀ ਵਾਪਸੀ ਦੀ ਮੰਗ ’ਤੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਹੈ ।
ਕੀ ਕਾਰਨ ਹੈ 16 ਦਸੰਬਰ ਤਰੀਕ ਤੈਅ ਕਰਨ ਦਾ
ਜਿ਼ਕਰਯੋਗ ਹੈ ਕਿ 16 ਦਸੰਬਰ 1971 ਨੂੰ ਬੰਗਲਾਦੇਸ਼ ਨੇ ਪਾਕਿਸਤਾਨ ਖਿ਼ਲਾਫ਼ ਮੁਕਤੀ ਸੰਗਰਾਮ ਵਿੱਚ ਜਿੱਤ ਹਾਸਲ ਕੀਤੀ ਸੀ । ਇਸੇ ਦਿਨ ਪਾਕਿਸਤਾਨੀ ਫ਼ੌਜ ਨੇ ਭਾਰਤੀ ਫ਼ੌਜ ਅਤੇ ਮੁਕਤੀ ਵਾਹਿਨੀ ਦੇ ਸਾਹਮਣੇ ਆਤਮ-ਸਮਰਪਣ ਕੀਤਾ ਸੀ। ਮੁਕਤੀ ਵਾਹਿਨੀ ਬੰਗਲਾਦੇਸ਼ ਦੀ ਆਜ਼ਾਦੀ ਲਈ ਲੜਨ ਵਾਲੇ ਲੋਕਾਂ ਦਾ ਸੰਗਠਨ ਸੀ ।












