ਪ੍ਰਾਚੀ ਗਾਇਕਵਾੜ ਨੇ ਥ੍ਰੀ ਪੁਜ਼ੀਸ਼ਨ ਰਾਈਫਲ `ਚ ਜਿੱਤਿਆ ਸੋਨ ਤਮਗਾ

ਕਾਹਿਰਾ, 24 ਅਪ੍ਰੈਲ 2026 : ਭਾਰਤ ਦੀ ਪ੍ਰਾਚੀ ਗਾਇਕਵਾੜ (Prachi Gaekwad) ਨੇ ਵੀਰਵਾਰ ਨੂੰ ਇੱਥੇ ਮਹਿਲਾਵਾਂ ਦੀ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ `ਚ ਸੋਨ ਤਮਗਾ (Gold medal) ਜਿੱਤਿਆ, ਜਦਕਿ ਨਾਰਾਇਣ ਪ੍ਰਣਵ ਨੇ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ `ਚ ਕਾਂਸੇ ਦਾ ਤਮਗਾ ਹਾਸਲ ਕੀਤਾ, ਜਿਸ ਨਾਲ ਇੱਥੇ ਚੱਲ ਰਹੇ ਆਈ. ਐੱਸ. ਐੱਸ. ਐੱਫ. ਜੂਨੀਅਰ ਵਿਸ਼ਵ ਕੱਪ (ਰਾਈਫਲ/ਪਿਸਟਲ/ਸ਼ਾਟਗਨ) `ਚ ਭਾਰਤ ਦਾ ਅੰਕ ਸੂਚੀ `ਚ ਦਬਦਬਾ ਕਾਇਮ ਰਿਹਾ ।

ਭਾਰਤ ਦੇ ਕੁੱਲ ਤਮਗਿਆਂ ਦੀ ਗਿਣਤੀ ਹੋਈ 9

ਇਹ ਇਸ ਪ੍ਰਤੀਯੋਗਿਤਾ (Competition) `ਚ ਭਾਰਤ ਦਾ ਦੂਜਾ ਸੋਨ ਤਮਗਾ ਹੈ। ਇਸ ਤੋਂ ਪਹਿਲਾਂ ਪਹਿਲੇ ਪ੍ਰਾਚੀ ਗਾਇਕਵਾੜ ਦਿਨ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ `ਚ ਸਿ਼ਵ ਨਰਵਾਲ ਨੇ ਸੋਨ ਤਮਗਾ ਜਿੱਤਿਆ ਸੀ । ਇਸ ਦੇ ਨਾਲ ਹੀ ਭਾਰਤ ਦੇ ਕੁੱਲ ਤਮਗਿਆਂ ਦੀ ਗਿਣਤੀ 9 ਹੋ ਗਈ ਹੈ, ਜਿਸ `ਚ 2 ਸੋਨ ਤਮਗੇ, 4 ਚਾਂਦੀ ਤਮਗੇ ਤੇ 3 ਕਾਂਸੇ ਦੇ ਤਮਗੇ ਸ਼ਾਮਲ ਹਨ ।

ਫਾਈਨਲ ਵਿਚ ਪ੍ਰਾਚੀ ਨੇ ਕਿੰਨਾ ਸਕੋਰ ਕੀਤਾ

ਪ੍ਰਾਚੀ ਨੇ ਫਾਈਨਲ `ਚ 354.6 ਦਾ ਸਕੋਰ ਕੀਤਾ ਤੇ ਵਿਅਕਤੀਗਤ ਖਿਡਾਰੀ (ਏ. ਆਈ. ਐੱਨ.) ਡਾਰਿਆ ਚੁਪ੍ਰਿਸ ਨੂੰ ਪਿੱਛੇ ਛੱਡਿਆ, ਜਿਸ ਨੇ 354.4 ਦਾ ਸਕੋਰ ਬਣਾਇਆ। ਇਕ ਹੋਰ ਏ. ਆਈ. ਐੱਨ. ਨਿਸ਼ਾਨੇਬਾਜ਼ ਐਲੇਨਾ ਕ੍ਰੇਟਿਨਿਨਾ ਨੇ 343.3 ਦੇ ਸਕੋਰ ਨਾਲ ਕਾਂਸੀ ਦਾ ਤਮਗਾ ਜਿੱਤਿਆ ।