Patiala Help Club Logo

ਸੁਪਰੀਮ ਕੋਰਟ ਨੇ ਦਿੱਤੀ ਵਿਨੇਸ਼ ਫੋਗਾਟ ਨੂੰ ਏਸ਼ੀਆਈ ਖੇਡਾਂ ਦੇ ਟਰਾਇਲਾਂ ਦੀ ਮਨਜ਼ੂਰੀ

ਨਵੀਂ ਦਿੱਲੀ, 30 ਮਈ 2026 : ਭਾਰਤ ਦੇਸ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਵਲੋਂ ਖੇਡ ਖੇਤਰ ਵਿਚ ਇਕ ਪ੍ਰਸਿੱਧ ਖਿਡਾਰਨ ਲਈ ਅਹਿਮ ਫ਼ੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ।

ਕੀ ਮਨਜ਼ੂਰੀ ਦਿੱਤੀ ਹੈ ਸੁਪਰੀਮ ਕੋਰਟ ਨੇ

ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਪਹਿਲਵਾਨ ਵਿਨੇਸ਼ ਫੋਗਾਟ (Wrestler Vinesh Phogat) ਨੂੰ 30 ਤੇ 31 ਮਈ ਨੂੰ ਹੋਣ ਵਾਲੇ ਏਸ਼ੀਅਨ ਖੇਡਾਂ-2026 ਦੇ ਚੋਣ ਟਰਾਇਲਾਂ `ਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ । ਜਸਟਿਸ ਪੀ. ਐੱਸ. ਨਰਸਿਮ੍ਹਾ ਤੇ ਜਸਟਿਸ ਆਲੋਕ ਅਰਾਧੇ ਦੀ ਬੈਂਚ ਨੇ ਇਹ ਆਦੇਸ਼ ਤਦ ਦਿੱਤਾ, ਜਦੋਂ ਉਹ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ. ਐੱਫ. ਆਈ.) ਦੀ ਉਸ ਪਟੀਸ਼ਨ `ਚ ਸੁਣਵਾਈ ਕਰ ਰਹੇ ਸਨ, ਜਿਸ `ਚ ਦਿੱਲੀ ਹਾਈ ਕੋਰਟ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸ `ਚ ਫੋਗਾਟ ਨੂੰ ਚੋਣ ਟਰਾਇਲਾਂ `ਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਸੀ ।

ਡਬਲਯੂ. ਐੱਫ. ਆਈ. ਵੱਲੋਂ ਪੇਸ਼ ਵਕੀਲ ਨੂੰ ਬੈਂਚ ਨੇ ਕੀ ਆਖਿਆ

ਬੈਂਚ ਨੇ ਡਬਲਯੂ. ਐੱਫ. ਆਈ. (W. F. I.) ਵੱਲੋਂ ਪੇਸ਼ ਵਕੀਲ ਨੂੰ ਕਿਹਾ ਕਿ ਅੱਜ ਇਸ ਮੋੜ `ਤੇ ਜਦੋਂ ਹਾਈ ਕੋਰਟ ਨੇ ਆਦੇਸ਼ ਦੇ ਦਿੱਤਾ ਹੈ ਤਾਂ ਉਮੀਦਾਂ ਹੋਰ ਵੱਧ ਗਈਆਂ ਹਨ। ਉਨ੍ਹਾਂ ਨੂੰ ਘਰ ਵਾਪਸ ਜਾਣ ਲਈ ਕਹਿਣਾ ਤੇ ਇਹ ਕਹਿਣਾ ਕਿ ਅਸੀਂ ਕੁਝ ਨਹੀਂ ਕਰ ਸਕਦੇ, ਸਹੀ ਨਹੀਂ ਹੋਵੇਗਾ । ਅਸੀਂ ਤੁਹਾਨੂੰ ਇਹ ਗੱਲ ਬਹੁਤ ਬੇਬਾਕੀ ਨਾਲ ਕਹਿ ਰਹੇ ਹਾਂ । ਸੁਪਰੀਮ ਕੋਰਟ ਨੇ ਇਸ ਪਟੀਸ਼ਨ `ਤੇ ਅਗਲੀ ਸੁਣਵਾਈ ਅਗਲੇ ਹਫਤੇ ਲਈ ਤੈਅ ਕੀਤੀ ।

Advertisement