ਮੁੰਬਈ, 4 ਜੂਨ 2026 : ਭਾਰਤ ਦੇਸ਼ ਦੀ ਕ੍ਰਿਕਟ ਟੀਮ ਦੇ ਪ੍ਰਸਿੱਧ ਖਿਡਾਰੀ ਵਿਰਾਟ ਕੋਹਲੀ (Virat Kohli) ਦੇ ਅਫਗਾਨਿਸਤਾਨ ਵਿਰੁੱਧ ਵਨਡੇ ਸੀਰੀਜ਼ ਤੋਂ ਬਾਹਰ ਹੋ ਗਏ ਹਨ ਦਾ ਸਮਾਚਾਰ ਮਿਲਿਆ ਹੈ ।
ਕੀ ਕਾਰਨ ਕੋਹਲੀ ਦੇ ਵਨ ਡੇ ਸੀਰੀਜ ਤੋਂ ਬਾਹਰ ਹੋਣ ਦਾ
ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇ ਸੀਨੀਅਰ ਬੱਲੇਬਾਜ਼ (Senior batsman) ਵਿਰਾਟ ਕੋਹਲੀ (ਹੈਮਸਟ੍ਰਿੰਗ) ਪੈਰ ਦੀਆਂ ਨਸਾਂ ਦੇ ਖਿਚਾਅ ਕਾਰਨ ਅਫਗਾਨਿਸਤਾਨ ਵਿਰੁੱਧ ਵਨਡੇ ਸੀਰੀਜ਼ ਤੋਂ ਬਾਹਰ ਹੋ ਗਏ ਹਨ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੀ. ਸੀ. ਸੀ. ਆਈ. ਦੇ ਇੱਕ ਸੂਤਰ ਨੇ ਹਵਾਲਾ ਦਿੰਦੇ ਹੋਏ ਕੋਹਲੀ ਨੂੰ ਲੜੀ ਤੋਂ ਬਾਹਰ ਕਰਨ ਦੀ ਪੁਸ਼ਟੀ ਕੀਤੀ ਹੈ । ਜਦਕਿ ਬੀ. ਸੀ. ਸੀ. ਆਈ. ਨੇ ਇਸ ਮਾਮਲੇ `ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ ।
ਕੋਹਲੀ ਮੰਨੇ ਜਾਂਦੇ ਹਨ ਦੁਨੀਆਂ ਦੇ ਸਭ ਤੋਂ ਫਿਟ ਕ੍ਰਿਕਟਰਾਂ ਵਿਚੋਂ
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੋਹਲੀ ਹੈਮਸਟ੍ਰਿੰਗ ਦੀ ਸੱਟ ਕਾਰਨ ਵਨਡੇ ਸੀਰੀਜ਼ ਤੋਂ ਬਾਹਰ ਹੈ ਜਦਿਕ ਵਿਰਾਟ ਨੂੰ ਦੁਨੀਆ ਦੇ ਸਭ ਤੋਂ ਫਿੱਟ ਕ੍ਰਿਕਟਰਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ । 37 ਸਾਲਾ ਕੋਹਲੀ ਨੇ ਆਰ. ਸੀ. ਬੀ. ਦੇ ਲਗਾਤਾਰ ਦੂਜੀ ਵਾਰ ਆਈ. ਪੀ. ਐਲ. ਖਿਤਾਬ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ, ਗੁਜਰਾਤ ਟਾਈਟਨਜ਼ ਖਿ਼ਲਾਫ਼ ਖੇਡੇ ਗਏ ਫਾਈਨਲ ਮੈਚ ਵਿੱਚ ਵਿਰਾਟ ਕੋਹਲੀ ਨਾਬਾਦ 75 ਦੌੜਾਂ ਦੀ ਪਾਰੀ ਖੇਡੀ ਸੀ ਅਤੇ ਟੀਮ ਨੂੰ ਆਈ. ਪੀ. ਐਲ. (I. P. L.) ਖਿਤਾਬ ਜਿਤਾਇਆ ।








