Patiala Help Club Logo

ਇਟਲੀ ਵਿਚ ਪੰਜਾਬੀ ਮੂਲ ਦੇ ਨੌਜਵਾਨ ਦੀ ਹੋਈ ਦਿਲ ਦਾ ਦੌਰਾ ਪੈਣ ਕਾਰਨ ਮੌਤ

ਇਟਲੀ, 11 ਜੂਨ 2026 : ਇਟਲੀ ਵਿਖੇ ਪੰਜਾਬੀ ਮੂਲ ਦੇ ਇਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ (heart attack) ਪੈਣ ਕਾਰਨ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇੲ ਨੌਜਵਾਨ

ਮਿਲੀ ਜਾਣਕਾਰੀ ਮੁਤਾਬਕ ਇਟਲੀ (Italy) ਵਿਖੇ ਜੋ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ (Death) ਹੋ ਗਈ ਹੈ ਬਾਰੇ ਪਤਾ ਚੱਲਿਆ ਹੈ ਵਿਚ ਮ੍ਰਿਤਕ ਦੀ ਪਛਾਣ ਜਤਿੰਦਰ ਸਿੰਘ ਹਨੀ (Jatinder Singh Honey) ਪੁੱਤਰ ਸੁੱਚਾ ਸਿੰਘ ਵਜੋਂ ਹੋਈ ਹੈ, ਮ੍ਰਿਤਕ ਬਲਾਚੌਰ ਦੇ ਪਿੰਡ ਅਟਾਲ ਮੁਜਾਰਾ ਨਾਲ ਸਬੰਧਿਤ ਸੀ ।

ਨੌਜਵਾਨ ਦੀ ਲਾਸ਼ ਅੱਜ ਪਹੁੰਚ ਜਾਵੇਗੀ ਭਾਰਤ

ਜਾਣਕਾਰੀ ਅਨੁਸਾਰ ਮ੍ਰਿਤਕ ਪਿਛਲੇ ਛੇ ਸਾਲਾਂ ਤੋਂ ਇਟਲੀ ਦੇ ਸ਼ਹਿਰ ਰੋਮਾ ਵਿਚ ਰਹਿ ਰਿਹਾ ਸੀ । ਨੌਜਵਾਨ ਦੇ ਪਿਤਾ ਤੇ ਭਰਾ ਦੀ ਪਹਿਲਾਂ ਹੀ ਮੌਤ ਹੋ ਗਈ । ਹੁਣ ਘਰ ਵਿਚ ਜਤਿੰਦਰ ਸਿੰਘ ਦੀ ਇਕ ਭੈਣ ਅਤੇ ਮਾਤਾ ਦਲਜੀਤ ਕੌਰ ਹੀ ਘਰ ਵਿਚ ਰਹਿ ਗਈਆਂ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਦੀ ਮ੍ਰਿਤਕ ਦੇਹ ਅੱਜ ਰਾਤ ਦਿੱਲੀ ਦੇ ਅੰਤਰਰਾਸ਼ਟਰੀ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ’ਤੇ ਪਹੁੰਚ ਜਾਵੇਗੀ । ਜਿਸ ਤੋਂ ਬਾਅਦ ਰੀਤੀ ਰਿਵਾਜ਼ਾਂ ਨਾਲ ਉਸ ਦਾ ਅੰਤਿਮ ਸਸਕਾਰ (Cremation) ਕੀਤਾ ਜਾਵੇਗਾ ।

Advertisement