Patiala Help Club Logo

ਕੇਂਦਰੀ ਗ੍ਰਹਿ ਮੰਤਰਾਲਾ ਨੇ ਹੈਂਡ ਗ੍ਰਨੇਡ ਹਮਲੇ ਦੀ ਜਾਂਚ ਸੌਂਪੀ ਐਨ. ਆਈ. ਏ. ਨੂੰ

ਚੰਡੀਗੜ੍ਹ, 25 ਸਤੰਬਰ 2026 : ਭਾਰਤ ਦੇਸ਼ ਦੇ ਗ੍ਰਹਿ ਮੰਤਰਾਲਾ (Ministry of Home Affairs) ਵਲੋਂ ਕੇਂਦਰੀ ਜਾਂਚ ਏਜੰਸੀ ਐਨ. ਆਈ. ਏ. ਨੂੰ ਚੰਡੀਗੜ੍ਹ ਸਥਿਤ ਭਾਜਪਾ ਦਫ਼ਤਰ ‘ਤੇ ਕੀਤੇ ਗ੍ਰਨੇਡ ਹਮਲੇ (Grenade attacks) ਦੀ ਜਾਂਚ ਸੌਂਪ ਦਿੱਤੀ ਗਈ ਹੈ ।

ਮਾਮਲੇ ਦੀ ਸੁਣਵਾਈ ਹੋਵੇਗੀ ਹੁਣ ਵਿਸ਼ੇਸ਼ ਐਨ. ਆਈ. ਏ. ਅਦਾਲਤ ਵਿਚ

ਮਿਲੀ ਜਾਣਕਾਰੀ ਅਨੁਸਾਰ ਅਪੈ੍ਲ ਮਹੀਨੇ ਵਿਚ ਜੋ ਚੰਡੀਗੜ੍ਹ ਦੇ ਸੈਕਟਰ-37 ਵਿਖੇ ਸਥਿਤ ਭਾਰਤੀ ਜਨਤਾ ਪਾਰਟੀ (Bharatiya Janata Party) ਦੇ ਪੰਜਾਬ ਦਫ਼ਤਰ ‘ਤੇ ਹੋਏ ਗ੍ਰਨੇਡ ਹਮਲੇ ਦੀ ਜਾਂਚ ਜਿਥੇ ਹੁਣ ਕੇਂਦਰੀ ਜਾਂਚ ਏਜੰਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (National Investigation Agency) ਨੂੰ ਸੌਂਪ ਦਿੱਤੀ ਹੈ ਦੇ ਚਲਦਿਆਂ ਹੁਣ ਇਸ ਮਾਮਲੇ ਦੀ ਸੁਣਵਾਈ ਐਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਵਿਚ ਹੋਵੇਗੀ ।

ਏਜੰਸੀ ਨੇ ਕਰ ਲਈ ਹੈ ਐਫ. ਆਈ. ਆਰ. ਦਰਜ

ਉਪਰੋਕਤ ਮਾਮਲੇ ਦੀ ਪ੍ਰਾਪਤ ਹੋਈ ਜਾਂਚ ਸਬੰਧੀ ਐਨ. ਆਈ. ਏ. ਵਲੋਂ ਇਕ ਐਫ. ਆਈ. ਆਰ. ਵੀ ਦਰਜ ਕਰ ਲਈ ਹੈ । ਦੱਸਣਯੋਗ ਹੈ ਕਿ ਜਾਂਚ ਦੌਰਾਨ ਪੁਰਤਗਾਲ, ਫ੍ਰਾਂਸ ਅਤੇ ਜਰਮਨੀ ਨਾਲ ਜੁੜੇ ਹੈਂਡਲਰਾਂ ਦੇ ਨਾਮ ਵੀ ਸਾਹਮਣੇ ਆਏ ਹਨ । ਪ੍ਰਾਪਤ ਸੂਚਨਾ ਮੁਤਾਬਕ ਏਜੰਸੀ ਵਲੋਂ ਕੇਸ ਦੇ ਰਿਕਾਰਡ ਪ੍ਰਾਪਤ ਕਰਨ ਲਈ ਚੰਡੀਗੜ੍ਹ ਜਿ਼ਲ੍ਹਾ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਹੈ । ਜਿਸ ‘ਤੇ ਅਦਾਲਤ ਵਲੋਂ ਕੇਸ ਨਾਲ ਸਬੰਧਤ ਨਿਆਂਇਕ ਰਿਕਾਰਡ ਐਨ. ਆਈ. ਏ. ਵਿਸ਼ੇਸ਼ ਅਦਾਲਤ (NIA Special Court) ਨੂੰ ਭੇਜਣ ਦੇ ਹੁਕਮ ਦਿੱਤੇ ਹਨ ।

ਚੰਡੀਗੜ੍ਹ ਪੁਲਸ ਨੇ ਕਿੰਨੇ ਮੁਲਜਮਾਂ ਨੂੰ ਕੀਤਾ ਸੀ ਗ੍ਰਿਫ਼ਤਾਰ

ਉਕਤ ਮਾਮਲੇ ਵਿਚ ਚੰਡੀਗੜ੍ਹ ਪੁਲਸ ਵਲੋਂ ਜਿਥੇ 13 ਜੁਲਾਈ ਨੂੰ ਚਾਰਜਸ਼ੀਟ ਦਾਇਰ ਕੀਤੀ ਗਈ ਸੀ, ਉਥੇ ਜਿਨ੍ਹਾਂ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਇਸ ਸਮੇਂ ਸਾਰੇ ਦੇ ਸਾਰੇ ਹੀ ਜੇਲ ਵਿਚ ਬੰਦ ਹਨ, ਜਿਨ੍ਹਾਂ ਨੂੰ ਹੁਣ ਐਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਵਿਚ ਪੇੇਸ਼ ਕੀਤਾ ਜਾਵੇਗਾ ।

Advertisement