ਸ਼੍ਰੀਨਗਰ, 28 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ (Jammu and Kashmir) ਦੇ ਕੁਪਵਾੜਾ ਜਿਲੇ ਵਿਖੇ ਇਕ ਸੂਮੋ ਕਾਰ ਦੇ ਕਿਸ਼ਨਗੰਗਾ ਨਦੀ ਵਿਚ ਡਿੱਗਣ ਕਾਰਨ ਪੰਜ ਲੋਕਾਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।
ਜਿਲਾ ਪ੍ਰਸ਼ਾਸਨ ਤੇ ਪੁਲਸ ਵਲੋਂ ਬਚਾਅ ਕਾਰਜ ਜਾਰੀ
ਮਿਲੀ ਜਾਣਕਾਰੀ ਅਨੁਸਾਰ ਅੱਜ ਸੋਮਵਾਰ ਨੂੰ ਉੱਤਰੀ ਕਸ਼ਮੀਰ ਦੇ ਕੁਪਵਾੜਾ ਜਿਲ੍ਹੇ ਦੇ ਕਰਨਾਹ ਖੇਤਰ ਵਿੱਚ ਸੇਮਾਰੀ ਵਿਖੇ ਜੋ ਇੱਕ ਸੂਮੋ ਗੱਡੀ ਦੇ ਕਿਸ਼ਨਗੰਗਾ ਨਦੀ ਵਿੱਚ ਡਿੱਗਣ (Falling into the Kishanganga River) ਕਾਰਨ ਘੱਟੋ-ਘੱਟ ਪੰਜ ਵਿਅਕਤੀਆਂ ਦੇ ਮਾਰੇ ਜਾਣ ਅਤੇ ਪੰਜ ਹੋਰ ਜ਼ਖਮੀ ਹੋਣ ਦਾ ਖਦਸ਼ਾ ਹੈ । ਸੜਕ ਹਾਦਸੇ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ, ਹਾਲਾਂਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ । ਪੀੜਤਾਂ ਵਿੱਚ 32 ਸਾਲਾ ਕਾਸਰ ਦੀਨ ਦਾ ਪੁੱਤਰ ਮੁਹੰਮਦ ਇਦਰੀਸ ਅਤੇ ਉਸਦੀ 9 ਮਹੀਨੇ ਦੀ ਧੀ ਹਮਜ਼ਾ ਸ਼ਾਮਲ ਹਨ । ਜਿਲਾ ਪ੍ਰਸ਼ਾਸਨ ਤੇ ਪੁਲਸ ਅਧਿਕਾਰੀਆਂ ਵਲੋਂ ਬਚਾਅ ਕਾਰਜ ਕੀਤੇ ਜਾ ਰਹੇ ਹਨ ।
ਹਾਦਸੇ ਦੇ ਜਖਮੀਆਂ ਨੂੰ ਭੇਜਿਆ ਗਿਆ ਹੈ ਹਸਪਤਾਲ
ਉਪਰੋਕਤ ਸੜਕ ਹਾਦਸੇ (Road accidents) ਵਿਚ ਜ਼ਖਮੀ ਹੋਏ ਵਿਅਕਤੀਆਂ ਨੂੰ ਇਲਾਜ ਲਈ ਜੀ. ਐਮ. ਸੀ. ਸ੍ਰੀਨਗਰ ਭੇਜਿਆ ਗਿਆ ਹੈ । ਉਕਤ ਸੜਕ ਹਾਦਸੇ ਸਬੰਧੀ ਜਿਲਾ ਪ੍ਰਸ਼ਾਸਨ ਤੇ ਪੁਲਸ ਪ੍ਰਸ਼ਾਸਨ ਵਲੋਂ ਹਾਲੇ ਤੱਕ ਕੋਈ ਵੀ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ, ਜਿਸਦੇ ਚਲਦਿਆਂ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਵਾਲੀ ਥਾਂ ਤੇ ਤਿੰਨ ਐਂਬੂਲੈਂਸਾਂ ਗਈਆਂ ਹਨ ਜੋ ਕਿ ਬਚਾਅ ਕਾਰਜਾਂ ਵਿਚ ਲੱਗੀਆਂ ਹੋਈਆਂ ਹਨ ।








