Patiala Help Club Logo

ਅੰਮ੍ਰਿਤਸਰ `ਚ ਮਾਂ ਦੇ ਕਤਲ ਤੋਂ ਬਾਅਦ ਖੁਦ ਨੂੰ ਗੋਲੀ ਨਾਲ ਉਡਾਇਆ

ਅੰਮ੍ਰਿਤਸਰ, 25 ਨਵੰਬਰ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਬੀਤੇ ਦਿਨੀਂ ਇਕ ਪੁੱਤਰ ਵਲੋਂ ਆਪਣੀ ਮਾਂ ਦਾ ਕਤਲ (Murder) ਕਰਨ ਤੋਂ ਬਾਅਦ ਖੁਦ ਨੂੰ ਵੀ ਮਾਰ ਲਿਆ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ `ਚ ਜੋ ਮੰਗਲਵਾਰ ਸਵੇਰੇ 9 ਵਜੇ ਦੇ ਕਰੀਬ ਇਕ ਵਿਅਕਤੀ ਨੇ ਆਪਣੇ ਘਰ `ਚ 2 ਪਾਲਤੂ ਕੁੱਤਿਆਂ ਨੂੰ ਗੋਲੀਆਂ ਮਾਰ (Shoot) ਕੇ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਆਪਣੀ ਮਾਤਾ ਭੁਪਿੰਦਰ ਕੌਰ ਦਾ ਗੋਲੀਆਂ ਮਾਰ ਹਰਪ੍ਰੀਤ ਸਿੰਘ ਨੇ ਬਾਅਦ `ਚ ਘਰ ਦੇ ਨਾਲ ਲੱਗਦੇ ਇਕ ਖਾਲੀ ਪਲਾਟ `ਚ ਜਾ ਕੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਵਾਲੀ ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਥਾਣਾ ਕੰਟੋਨਮੈਂਟ ਦੀ ਪੁਲਸ ਮੌਕੇ `ਤੇ ਪਹੁੰਚ ਗਈ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਣ ਤੋਂ ਬਾਅਦ ਮਾਂ-ਪੁੱਤ ਦੀਆਂ ਲਾਸ਼ਾਂ ਨੂੰ ਕਬਜ਼ੇ `ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ।

ਕੀ ਕਾਰਨ ਸਾਹਮਣੇ ਆਇਆ ਘਟਨਾਕ੍ਰਮ ਵਾਪਰਨ ਦਾ

ਪੁਲਸ ਅਨੁਸਾਰ ਹਰਪ੍ਰੀਤ ਸਿੰਘ 5 ਸਾਲ ਪਹਿਲਾਂ ਇੰਗਲੈਂਡ ਤੋਂ ਪਰਤਿਆ ਸੀ ਅਤੇ ਨਸ਼ੇ ਦਾ ਆਦੀ ਹੋ ਜਾਣ ਕਾਰਨ ਉਸਦੀ ਪਤਨੀ ਉਸਨੂੰ ਛੱਡ ਕੇ ਜਾ ਚੁੱਕੀ ਸੀ । ਉਹ ਆਪਣੀ ਮਾਤਾ ਨਾਲ ਰਹਿ ਰਿਹਾ ਸੀ । ਕਰੀਬ ਡੇਢ ਮਹੀਨਾ ਪਹਿਲਾਂ ਹਰਪ੍ਰੀਤ ਸਿੰਘ ਦਾ` ਆਪਣੀ ਪਤਨੀ ਨਾਲ ਤਲਾਕ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਮਾਨਸਿਕ ਤਣਾਅ ਵਿਚ ਸੀ । ਅੱਜ ਸਵੇਰੇ ਉਸਨੇ ਆਪਣੀ ਮਾਤਾ ਦੇ ਨਾਂ `ਤੇ ਬਣੇ ਲਾਇਸੈਂਸੀ ਪਿਸਤੌਲ, ਜਿਸ ਨੂੰ ਉਹ ਹਰ ਸਮੇਂ ਆਪਣੇ ਕੋਲ ਰੱਖਦਾ ਸੀ, ਨਾਲ ਪਹਿਲਾਂ 2 ਪਾਲਤੂ ਕੁੱਤਿਆਂ ਨੂੰ ਗੋਲੀਆਂ ਮਾਰੀਆਂ ਅਤੇ ਉਸ ਤੋਂ ਬਾਅਦ ਆਪਣੀ ਮਾਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਜਿਵੇਂ ਹੀ ਹਰਪ੍ਰੀਤ ਸਿੰਘ ਨੇ ਆਪਣੀ ਮਾਂ `ਤੇ ਪਿਸਤੌਲ ਤਾਣੀ ਤਾਂ ਉਹ ਜਾਨ ਬਖ਼ਸ਼ਣ ਲਈ ਚੀਕਦੀ ਰਹੀ ਪਰ ਹਰਪ੍ਰੀਤ ਸਿੰਘ ਨੇ ਇਕ ਨਾ ਸੁਣੀ ਅਤੇ ਆਪਣੀ ਮਾਂ ਨੂੰ ਮਾਰ ਦਿੱਤਾ । ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ।

Advertisement

punjab hockey
Meeting